ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/391

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮੧)


ਨਿੱਤ ਦੇ ਲਾਰੇ, ਝੂਠੇ ਬਹਾਨੇ, ਘਰ ਵਿੱਚ ਉਦਾਸ ਰਹਿਣਾ ਅਤੇ ਲੋਕਾਂ ਦੇ ਦਿਖਾਵੇ ਲਈ ਉੱਪਰੋਂ ਹੱ ਹੱਸੂੰ ਕਰਦੇ ਰਹਿਣਾ, ਇਹ ਸ਼ੂਕਿਆਂ ਦੇ ਲੱਛਨ ਹਨ। ਆਖੇ ਬਾਹਰ ਮੀਆਂ ਪੰਜ ਹਜਾਰੀ,ਘਰ ਬੀਬੀ ਅੱਲਾ ਦੀ ਮਾਰੀ। ਕੌਣ ਅਜੇਹੀ ਰਹਿਣੀ ਰਹਿਣਾ ਚਾਹੁੰਦਾ ਹੈ? ਪਰ ਬਾਂਕੇ ਲਾਲ ਅਤੇ ਛਬੀਲੀ ਨੇ ਭਾਗ ਮੱਲ ਅਤੇ ਮਾਯਾ ਨੂੰ ਪਿੱਛੇ ਪਾਉਣ ਲਈ ਇਹ ਸਬ ਕੁਝ ਸਿਰ ਪੁਰ ਝੱਲਿਆ।

ਕੁਝ ਸਮਾਂ ਪਾਕੇ ਛਬੀਲੀ ਡਾਢੀ ਮਾਂਦੀ ਪੈ ਗਈ ਅਤੇ ਉਨੀਂ ਦਿਨੀਂ ਹੀ ਕਈ ਲੈਹਣੇ ਵਾਲਿਆਂ ਨੇ ਬਾਂਕੇ ਲਾਲ ਉੱਤੋ ਡਿਗਰੀ ਕਰਾਕੇ ਉਹਦਾ ਘਰ ਬਾਰ ਕਰਕ ਕਰਾਉਣਾ ਚਾਹਿਆ। ਕੈਦ ਹੋਣ ਥੋਂ ਡਰਦਾ ਮਾਰਿਆ ਬਾਂਕੇ ਲਾਲ ਆਪਣੇ ਮਿੱਤ੍ਰ ਦੀਵਾਨ ਮਸਤ ਰਾਮ ਦੀ ਸਲਾਹ ਲੈਣ ਗਿਆ।ਲੋਕ ਮਸਤ ਰਾਮ ਦੀ ਰਹਤ ਬਹੁਤ ਦੇਖਕੇ ਹਰਾਨ ਹੁੰਦੇ ਸਨ ਕਿ ਜਮੀਨ ਇਹਦੇ ਕੋਲ ਨਹੀਂ, ਕੋਈ ਕਾਰ ਰੁਜ਼ਗਾਰ ਇਹ ਨਹੀਂ ਕਰਦਾ,ਕੋਈ ਹੋਰਕੰਮਧੰਦਾ,ਨੌਕਰੀ ਚਾਕਰੀ ਇਹ ਦੀ ਨਹੀਂ ਦਿੱਸਦੀ,ਫੇਰ ਇਹਦਾ ਨਿਰਬਾਹ ਕਿੱਕਰ ਹੁੰਦਾ ਹੈ। ਉਹਦ ਕੋਲ ਜਾਕੇ ਸਾਂਡਾ ਲਾਲਾ ਬੋਲਿਆ:-