(੩੮੨)
ਦਿਵਾਨ ਜੀ ਤੁਸੀਂ ਕੇਹੇ ਲੈਹਰੀ ਜੀਉੜੇ ਹੋ ਮੈਥੋਂ ਹੱਲਾ ਗੁਜਾਰਾ ਤੁਹਾਡਾ ਕਿੱਕੂਰ ਹੁੰਦਾ ਹੈ ? ਮਸਤ ਰਾਮ ਨੇ ਉੱਤਰ ਦਿੱਤਾ ਕਿ ਜਿਸ ਤਰ੍ਹਾਂ ਮੈਂ ਰਹਿੰਦਾ ਹਾਂ ਤੁਹਾਡੀ ਚਾਹ ਹੋਵੇ, ਤਾਂ ਤੁਸੀ ਬੀ ਉਸਤਰਾਂ ਰਹ ਸਕਦੇ ਹੋ। ਇਹ ਸੁਣ ਸਾਡੇ ਸ਼ੇਰ ਨੂੰ ਅਸਲੀ ਹਾਲ ਜਾਣਣ ਦੀ ਬੜੀ ਚੌਂਪ ਲੱਗੀ। ਮਸਤ ਰਾਮ ਨੈ ਕਿਹਾ ਸੋਂਹ ਖਾਓ ਕਿ ਕਿਸੇਨੂੰ ਭੇਤ ਨ ਦੇਵਾਂਗਾ। ਬਾਂਕੇ ਲਾਲ ਸੌਂਹ ਖਾਧੀ, ਫੇਰ ਕੁਝ ਚਿਰ ਦੋਵੇਂ ਚੁਪ ਰਹੇ । ਮਸਤ ਰਾਮ ਆਖਿਆ ਉਸ ਕੰਮ ਕਰਣ ਦਾ ਹੌਂਸਲਾ ਹੈ ਜਿਸਥੋਂ ਸਾਰੇ ਦਲਿ ਦਰ ਦਲ ਜਾਣ ਅਤੇ ਹੁਣ ਜਿਸ ਝੰਬੇਲੇ ਵਿੱਚ ਪਏ ਹੋ ਉਸ ਥੋਂ ਛੁੱਟੀ ਹੋਵੇ॥
ਬਾਂਕੇ ਲਾਲ ਬੋਲਿਆ-ਕਿਉਂ ਹੌਂਸਲਾ ਨਹੀਂ ? ਜਾਂ ਤਾਂ ਮੈਨੂੰ ਅੱਜ ਦੀ ਰਾਤ ਤੀਕੁਰ ਜੇਲਖ਼ਾਨੇ ਜਾਣਾ ਪਏਗਾ,ਜਾਂ ਕਿਸੇ ਨ ਕਿਸੇ ਤਰਾਂ ਇਨ੍ਹਾਂ ਚੰਦਰਿਆਂਲਈ ਦੋਹਜ਼ਾਰ ਰੁਪਏ ਕਢਾਉਣੇ ਪੈਣਗੇ। ਮਸਤ ਰਾਮ ਕਹਿਣ ਲੱਗਾ,ਮੇਰੇ ਆਖੇ ਲੱਗੋ ਤਾਂ ਚੁਟਕੀ ਵਿੱਚ ਰੁਪਿਆਲਓ।
ਬਾਂਕੇ ਲਾਲ ਪੁੱਛਿਆ ਛੇਤੀ ਕੋਈ ਉਪਾਉ ਦੱਸੋ,ਮੈਂ ਜ਼ਰੂਰ ਕਰਾਂਗਾ ਕਿਵੇਂ ਮੈਨੂੰ ਨਿਰਾਦਰੀ ਅਤੇ ਜੇਲ- ਖਾਨੇ ਥੋਂ ਬਚਾਓ। ਜਦ ਮਸਤ ਰਾਮ ਨੈ ਡਿੱਠਾ ਕਿ ਹੁਣ