(੩੮੭)
ਵਿੱਚ ਮੋਇਆ ਹੈ। ਕਿਸੇ ਨ ਪੁੱਛਿਆ ਕਿ ਇਹ ਗੱਲ ਸੱਚੀ ਹੈ ਯਾ ਨਿਰੀ ਗੱਪ ਹੀ ਹੈ,ਅਤੇ ਕੁਝ ਚਿਰ ਤਾਂ ਸਬ ਲੋਕ ਜੋ ਉਨ੍ਹਾਂ ਨੂੰ ਜਾਣਦੇ ਸਨ ਇਹੀਓ ਆਖਣ, ਬਾਂਕੇ ਲਾਲ ਹੋਰੀਂ ਕਰਮਾਂ ਵਾਲੇ ਹਨ ਕਿਐੱਨਾਪਦਾਰਥਸੀਂਦੀ ਦਾ ਮਿਲ ਗਿਆ ਹੈ, ਪਰ ਵਿੱਚੋਂ ਸੰਸਾਰ ਨੂੰ ਕੀ ਖਬਰ ਹੈ ਕਿ ਬਾਹਰਲਾ ਆਡੰਬਰ ਜਿਨ੍ਹਾਂ ਦਾ ਬਣਿਆ ਹੋਇਆ ਹੈ ਅੰਦਰੋਂ ਉਹ ਸੱਚ ਮੁੱਚ ਸੁਖੀ ਹਨ ਕਿ ਨਹੀਂ।
ਛਬੀਲੀ ਦੀ ਬਿਮਾਰੀ ਨੈ ਉਹਨੂੰ ਘਰ ਜੋਗਾ ਰੱਖਿਆ ਨਾ ਬਾਹਰ ਜੋਗਾ। ਪਤਿ ਉਸ ਨਾਲ ਸਨੇਹ ਨ ਕਰੇ। ਬਾਲਾਂ ਦਾ ਮੋਹ ਉਸ ਵਿੱਚ ਨ ਸਾ ਕਿ ਜਿਸ ਥੋਂ ਉਸਦੇ ਮਨ ਨੂੰ ਧੀਰਜ ਆਉਂਦੀ। ਦੋ ਬਾਲਕ ਉਹਦੇ ਅੱਗੇ ਸਨ, ਇਕ ਪੰਜਾਂ ਵਰ੍ਹਿਆਂ ਦਾ ਮੁੰਡਾ ਅਤੇ ਦੂਈ ਚੌਹਾਂ ਵਰ੍ਹਿਆਂ ਦੀ ਧੀ। ਦੋਵੇਂ ਅੱਥਰੇ ਅਤੇ ਰੋਂਦੂ ਸਨ ਕਿ ਜੇਹੇ ਮੂਰਖ ਮਾਪਿਆਂ ਦੇ ਪੁੱਤ੍ਰ ਧੀਆਂ ਹੁੰਦੇ ਹੁੰਦੇ ਹਨ ਅਤੇ ਉਨ੍ਹਾਂ ਦੀ ਗੋਬਿੰਦ ਨੌਕਰ ਨਾਲ ਨਿੱਤ ਲੜਾਈ ਰਹਿੰਦੀ ਸੀ। ਬਾਲ ਤਾਂ ਭੜਥੂ ਪਾਉਂਦੇ ਹੀ ਰਹਿੰਦੇ ਸਨ ਨੌਕਰ ਬੀ ਅੱਠੇ ਪਹਰਂ ਜਮਦੂਤਾਂ ਦੀ ਨਯਾਈਂ ਦੁਖ ਦੇਂਦੇ ਸਨ। ਕੋਈ ਕਮ ਚਗੀ ਤ ਾਂ ਵੇਲੇ ਸਿਰ ਨਹੀਂ ਕਰਦੇ ਸਨ, ਅਤੇ ਭਾਵੇਂ ਲਾਲਾ ਹੋਰੀਂ ਅਤੇ ਬੇਬੇ ਹੋਰੀਂ ਨਿੱਤ