(੩੯੫)
ਬਾਂਕੇ ਲਾਲ ਦੇ ਫੜੇ ਜਾਣ ਦੀ ਖ਼ਬਰ ਸਾਰੇ ਉੱਡ ਗਈ। ਜਿਸ ਵੇਲੇ ਮੇਹਰੂ ਅਤੇ ਸੁਚੱਜੀ ਨੇ ਇਹ ਹਾਲ ਸੁਣਿਆਂ ਤਾਂ ਉਸ ਨਸੀਬ ਸੜੇ ਟੱਬਰ ਦੀ ਸਹਾਯਤਾ ਕਰਣ ਲਈ ਦੋਵੇਂ ਦੌੜੇ ਆਏ। ਬਾਂਕੇ ਲਾਲ ਦੇ ਘਰ ਪਹੁੰਚਕੇ ਉਨ੍ਹਾਂ ਹੌਲੀ ਜੇਹੀ ਇੱਕੋ ਵਾਰ ਕੁੰਡਾ ਖੜਕਾਇਆਕਿ ਰੌਲਾ ਨ ਪਏ। ਬਹੁਤ ਚਿਰ ਪਿੱਛੋਂ ਇਕ ਭਿਣਕੀ ਹੋਈ ਗੋਲੀ ਸੁੱਤੀ ਉੱਠਕੇ ਆਈ। ਉਹਨੇ ਦੱਸਿਆ ਕਿ ਕੱਲ ਰਾਤ ਪੁਲਸ ਦੇ ਸਿਪਾਹੀਆਂ ਦੇ ਰੌਲੇ ਕਰਕੇ ਅਤੇ ਬੀਬੀ ਛਬੀਲੀ ਦੀ ਬਿਮਾਰੀ ਦੇ ਕਾਰਣ ਸਾਰੇ ਘਰ ਦੇ ਲੋਕ ਜਾਗਦੇ ਰਹੇ ਹਨ। ਸਵੇਰ ਸਾਰ ਮੇਰੀ ਅੱਖ ਲੱਗੀ ਸੀ। ਲਾਲਾ ਹੋਰਾਂਨੂੰ ਫੜਕੇ ਕੈਦਖ਼ਾਨੇ ਲੈ ਗਏ ਹਨ। ਸੁਚੱਜੀ ਨੇ ਪੁੱਛਿਆ-ਛਬੀਲੀ ਕਿੱਥੇ ਹੈ, ਅਤੇ ਉਹਦੇ ਕੋਲ ਕੌਣ ਹੈ? ਗੋਲੀ ਆਖਿਆ, ਕੋਈ ਨਹੀਂ—ਨਿਰੀ ਇੱਕ ਦਾਈ ਹੈ ਜੋ ਸਹਜ ਸੁਭਾਉ ਬਾਲਾਂ ਨੂੰ ਦੇਖਣ ਸਵੇਰੇ ਆ ਗਈ ਸੀ ਅਤੇ ਬੇਬੇ ਹੋਰਾਂ ਦੀ ਖ਼ਬਰ ਸੁਰਤ ਰੱਖਣ ਲਈ ਠਹਰ ਗਈ ਅਤੇ ਮੈਂ ਜਾ ਸੁੱਤੀ। ਮੈਂ ਜਾ ਕੇ ਤੁਹਾਡੇ ਆਉਨ ਦੀ ਖ਼ਬਰ ਕਰਦੀ ਹਾਂ। ਓਹ ਤੀਵੀਂ ਰੌਂਦ ਦੋਵੇਂ ਬਾਹਰ ਡਿਉੜੀ ਵਿੱਚ ਬੈਠੇ ਰਹੇ। ਡਿਉੜ੍ਹੀ ਪਈ ਤਾਂ ਛਾਂ ਕਰਦੀ ਸੀ। ਕਈ ਚੀਜਾਂ ਟੁੱਟੀਆਂ ਪਈਆਂ ਸਨ ਅਤੇ