ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/408

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੩੯੮ )



ਅਤੇ ਸੁਚੱਜੀ ਉਸੇ ਵੇਲੇ ਦੋਹਾਂ ਬਾਲਾਂ ਨੂੰ ਮਾਂ ਸਮੇਤ ਘਰ ਲੈ ਗਈ ॥

ਬਾਂਕੇਲਾਲ ਦੀ ਔਧ ਪੁੱਕ ਚੁੱਕੀ ਸੀ । ਉਹਦਾ ਕਸੂਰ ਸਾਬਤ ਹੋ ਗਿਆ।ਜੋ ਨੋਟ ਉਹਦੀ ਇਸਤ੍ਰੀ ਨੇ ਧਨੀ ਰਾਮ ਸਰਾਫ ਨੂੰ ਭੇਜਿਆ ਸੀ ਉਹ ਅਜੇ ਪੂਰਾ ਪੂਰਾ ਤਿਆਰ ਨਹੀਂ ਹੋਇਆ ਸੀ। ਸੋ ਉਹ ਬਣਾਉਟੀ ਨੋਟ ਭਲਾ ਗੁੱਝਾ ਰਹਿ ਸਕਦਾ ਸੀ ? ਭਾਂਡਾ ਭੱਜ ਗਿਆ। ਜੋਰੋ ਨੇ ਗਹਿਣੇ ਦੀ ਸੱਧਰ ਲਾਹੀ ਅਤੇ ਬੌਂਦ ਨੂ ਪੈ ਗਈ ਕਾਲ ਦੀ ਫਾਹੀ। ਬਾਂਕੇਲਾਲ ਦੇ ਹੋਰ ਸਾਥੀ ਥੀ ਸਭ ਫੜੇ ਗਏ ਅਤੇ ਆਪਣਾ ਕੀਤਾ ਪਾਇਆ । ਬਾਂਕੇ ਲਾਲਦਾ ਅਧ ਖਿਮਾ ਕਰੌਣ ਲਈ ਕਈ ਅਰਜੀਆਂ ਦਿੱਤੀਆਂ ਗਈਆਂ ਪਰ ਹਾਕਮਾਂ ਬਿਲਕੁਲ ਸਫਾਰਸ਼ਾਂ ਨਾਂ ਮੰਨੀਆਂ ਅਤੇ ਬਾਂਕੇ ਲਾਲ ਨੂੰ ਫਾਹੇ ਦੇ ਦਿੱਤਾ॥

ਸੁਚੱਜੀ ਅਤੇ ਮੇਹਰੂ ਜੋ ਬਾਂਕੇ ਲਾਲ ਵਾਲਿਆਂ ਦੇ ਸੱਚੇ ਸੱਜਨ ਅਤੇ ਹਿਤਕਾਰੀ ਸਨ ਅਤੇ ਨਿੱਤ ਖੋਟੀ ਚਾਲ ਥੋਂ ਹਟਾਉਣ ਦਾ ਜਤਨ ਕਰਦੇ ਰਹਿੰਦੇ ਸਨ, ਹੁਣ ਬਿਪਤਾ ਦੇ ਵੇਲੇ ਪੁੱਕਰੇ ਅਤੇ ਉਸ ਮੰਦ ਭਾਗਿਨੀ ਦੀ ਬਾਂਹ ਫੜੀ। ਉਹ ਸਦਾ ਜੁਗਤ ਨਾਲ