( ੩੯੯ )
ਖਰਚ ਕਰਦੇ ਰਹੇ ਸਨ,ਇਸ ਕਰਕੇ ਉਨ੍ਹਾਂਦੇ ਪੱਲੇ ਪੈਸਾ ਸਾ ਜਿਸ ਥੋਂ ਕਿਸੇ ਦੀ ਸਹਾਯਤਾ ਕਰ ਸਕਦੇ ਸਨ। ਜੋ ਪਿੱਛੇ ਕੁਝ ਨ ਪਾਏਗਾ,ਉਹ ਦੂਏ ਨੂੰ ਕੀ ਦੇ ਸੱਕੇਗਾ? ਆਪ ਬਾਬਾ ਮੰਗਤੇ, ਬਾਹਰ ਖੜੇ ਦਰਵੇਸ਼, ਸੋ ਆਪ- ਣਿਆਂ ਦਸਾਂ ਨਹੁੰਆਂ ਦੀ ਕਮਾਈ ਚੋਂ ਮੇਹਰੂ ਉਸ ਨਿਰਧਨ ਵਿਧਵਾਦੀਆਂ ਸਾਰੀਆਂਲੋੜਾਂ ਪੂਰੀਆਂ ਕਰਦਾ ਦੋਵੇਂ ਉਹਦ ਨਾਲ ਆਦਰ ਕਰਕੇ ਉਸ ਦੀ ਸੇਵਾ ਕਰਦੇ ਰੋਗ ਨਾਲ ਕਿਸੇ ਵੇਲੇ ਜਿੱਚ ਹੋਕੇ ਜੇ ਛਬੀਲੀ ਕੋਈ ਚੰਗੀ ਮੰਦੀ ਗੱਲ ਬੀ ਕਹਿ ਬੈਂਹਦੀ ਤਾਂ ਸਹਾਰ ਲੈਂਦੇ। ਗੱਲ ਕਾਹਦੀ ਉਹਨੂੰਸੁਖੀ ਰੱਖਣਲਈ ਅਤੇ ਬ੍ਯਾਕੁਲਤਾ ਦੂਰ ਕਰਣ ਲਈ ਜਿੰਨੀ ਵਾਹ ਲੱਗਦੀ ਲਾਉਂਦੇ। ਬਾਂਕੇ ਲਾਲ ਦੀ ਮਿਲਖ ਵਿਚੋਂ ਵਿਚਾਰੀ ਵਿਧਵਾ ਲਈ ਕੁਝ ਨ ਬਚਿਆ, ਸਭ ਉੱਡ ਪੁੱਡ ਗਿਆ। ਪਰ ਮੇਹਰੂ ਨੇ ਬਾਂਕੇ ਲਾਲਦੇ ਪਿਤਾ ਦੀਆਂ ਵਹੀਆਂ ਵਿੱਚੋਂ ਕੁਝ ਪੂਰਾ- ਨੀਆਂ ਅਸਾਮੀਆਂ ਦੇ ਨਾਵੇਂ ਵੇਖ ਉਨ੍ਹਾਂ ਕੋਲੋਂ ਜੋ ਕੁਝ ਲੈਹਣਾ ਸਾਲੀਤਾ । ਬਾਂਕੇ ਲਾਲ ਨੇ ਨਾ ਕਦੇ ਵਹੀਆਂ ਫੋਲਣ ਦੀ ਖੇਚਲ ਝੱਲੀ ਸੀ,ਨਾ ਉਹਨੂੰ ਹੱਟੀ ਦੇ ਕੰਮ ਕਾਜ ਦਾ ਫੱਬ ਆਉਂਦਾ ਸੀ। ਇਸਤਰਾਂ ਮੇਹਰੂ ਨੈ ਕੋਈ ਤਿੰਨ ਹਜ਼ਾਰ ਰੁਪਈਆ ਇਕੱਠਾ ਕੀਤਾ ਸਾ ਅਤੇ ਭਾਵੇਂ