ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੦੦)
ਦੁਕਾਨ ਦਾ ਕੰਮ ਸਮ੍ਹਾਲਣ ਮਗਰੋਂ ਉਸ ਸਾਰੀ ਰਕਮ ਪੁਰ ਉਸਦਾ ਹੱਕ ਹੋਗਿਆ ਸਾ,,ਤਾਂ ਬੀ ਉਸਨੈ ਉਹ ਰੂਪ- ਬੀਆ ਆਪਣੇ ਮਿੱਤ੍ਰ ਬਾਂਕੇ ਲਾਲ ਦੀ ਸੰਤਾਨ ਦੇ ਅਰਥ ਬੰਕ ਵਿੱਚ ਜਮਾ ਕਰਾ ਦਿੱਤਾ, ਅਤੇ ਮੇਹਰੂ ਅਤੇ ਸੁ ੱਜੀ ਨੈ ਅਨਾਥ ਬਾਲਾਂ ਦੇ ਨਿਰੇ ਖਾਣ ਪਹਿਣਨ ਦੀ ਹੀ ਡੌਲ ਨ ਬਣਾਈ,ਬਲਕਿ ਉਨ੍ਹਾਂ ਨੂੰ ਆਪਣੇ ਬਾਲਾਂ ਨਾਲ ਚੰਗੀ ਸਿੱਖ੍ਯਾ ਦੇਕੇ ਸੁਮੱਤੇ ਲਾਇਆ, ਜਿਸਥੋਂ ਉਨ੍ਹਾਂ ਨੂੰ ਉੱਦਮ ਕਰਣ ਅਤੇ ਜੁਗਤ ਨਾਲ ਵਰਤਣ ਦੀ ਹੇਲਤ ਪੈਗਈ। ਅਨਾਥ ਬਾਲਕਾਂ ਉੱਤੇ ਜੋ ਦਯਾ ਕੀਤੀ ਉਨਾਂ ਨੈ ਕਦੇ ਭੁੱਲੀ ਅਤੇ ਕੀਤੇ ਨੂੰ ਜਾਤਾ। ਉਹ ਇਨ੍ਹਾਂ ਨੂੰ ਅਪਣੇ ਮਾਪੇ ਸਮਝਕੇ ਸਨੇਹ ਕਰਦੇ, ਅਤੇ ਵੱਡੇ ਹੋਕੇ ਉਨ੍ਹਾਂ ਆਪਣੀ ਕੁਲ ਦੀ ਸ਼ੋਭਾ ਫੇਰ ਸਥਾਪਨ ਕੀਤੀ,ਕਿਉਂਜੋ ਆਪਨੇ ਬਾਬੇ ਦੀ ਵਡਮੁਲੀ ਗੱਲ ਪੱਲੇ ਬੰਨ੍ਹ ਲਈ ਕਿ ਹੁਦਾਰ ਨ ਲਉ, ਫੇਰ ਕਾਹਦਾ ਭਉ॥