ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੪੦੩)
ਥੋਂ ਹੋਵੇ ਯਾ ਚਾਹ ਵਾਲੀ ਦੁਕਾਨ ਦੇ ਬਰਾਂਡੇ ਵਿੱਚੋਂ ਯਾ ਕ੍ਰਿਪਟੋਮੀਰੀਆ ( ਜਾਪਾਨੀ ਦਿਆਰ )ਦੇ ਝੁੰਡ ਵਿੱਚੋਂ ਯਾ ਵਾਸਾਂ ਦੀ ਝੰਗੀ ਵਿੱਚੋਂ ਯਾ ਕਿਸੇ ਰੇਲ ਗੱਡੀ ਦੀ ਬਾਰੀ ਵਿੱਚੋਂ ਹੋਵੇ। ਬਸੰਤ ਅਤੇ ਪਤ ਝੜ ਦੀ ਰੁੱਤੇ ਉਹ ਸੱਚ ਮੁੱਚ ਬਹੁਤ ਵਾਰ ਚਿੱਟੇ ਯਾ ਘਸਮੈਲੇ ਬੱਦਲਾਂ ਦੇ ਸੰਘਣੇ ਦਲ ਨਾਲ ਢੱਕਿਆ ਹੋਇਆ ਹੁੰਦਾ ਹੈ,ਜੋ ਉਸਦੇਸਿਖਰ ਪੁਰ ਜੰਮ ਜਾਂਦਾ ਹੈ ਅਤੇ ਜਿਸਦੀ ਉਤਪਤਿ ਪੈਸਿਫਿਕ ਮਹਾਂ ਸਮੁੰਦਰ ਦੀ ਧੁੰਦ ਥੀਂ ਮਲੂਮ ਹੁੰਦੀ ਹੈ ॥
ਪਰ ਉਨ੍ਹਾਲ ਦੀ ਰੁੱਤੇ ਜਦ ਉਸ ਬੜੇ ਪਸਾਰ ਵਾਲੇ ਬੁਰਜ ਥੋਂ ਬਰਫ਼ਾਂ ਪੰਘਰਦੀਆਂ ਹਨ, ਅਤੇ ਫੇਰ ਸਿਆਲੇ ਵਿੱਚ ਜਦ ਉਸ ਦੀਆਂ ਬਹੁਤ ਵੱਡੀਆਂ ਢਾਲਾਂ ਉੱਪਰ ਅੱਧ ਵਿਚਕਾਰ ਤਕ ਬਰਫ਼ ਪਈ ਹੋਈ ਹੁੰਦੀ ਹੈ ਅਰ ਅੰਬਰ ਨਿਰਮਲ ਹੁੰਦਾ ਹੈ, ਤਾਂ ਰੋਜ਼ ਸਵੇਰੇ ਅਤੇ ਤ੍ਰਿਕਾਲਾਂ ਨੂੰ ਇਹ ਮਹਾਨ ਪਰਬਤ ਐਉਂ ਸਿਰ ਕੱਢ ਕੇ ਖਲੋਤਾ ਹੋਇਆ ਭਾਸਦਾ ਹੈ ਕਿ ਸੰਸਾਰ ਵਿੱਚ ਉਸਦੀ ਯਾਈਂ ਹੋਰ ਕੋਈ ਉੱਚੀ ਥਾਂ ਹੀ ਨਹੀਂ ਹੈ, ਜਿਸਦਾ ਆਕਾਰ ਅਜੇਹਾ ਸੁੰਦਰ ਅਰ ਤਿੱਖਾ ਹੋਵੇ। ਇਹ ਤਾਂ ਠੀਕ ਹੈ ਕਿ ਇਸ ਥਾਂ ਉਚੇਰੇ ਪਰਬਤ, ਬੀ ਹਨ,ਕਿਉਂ ਜੋ ਮੌਂਟ ਬਲਾਕ ਥੋਂ ਫਯੂਜੀਸਾਨ ਬਹੁਤ ਨੀਵਾਂ