ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/418

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੪੦੮ )

ਪੁਸ਼ਪ ਮਈ ਖੁੱਭਣਾਂ ਵਾਲੀ ਧਰਤੀ ਹੈ। ਉਸ ਥਾਂ ਅੱਗੇ ਸੰਘਣੇ ਬਨ ਦਾ ਘੇਰਾ ਟੁਰਦਾ ਹੈ । ਇਹ ਘੇਰਾ ਉਸ ਜੁਆਲਾਮੁਖੀ ਪਰਬਤ ਨੂੰ ਸੁਬਾਇਸ਼ਰੀ ਵੰਨੇ ੭੦੦੦ ਫੁੱਟ ਤਕ ਅਤੇ ਮੁਹਾਯਾਮਾ ਵਾਲੇ ਪਾਸੇ ੮੦੦੦ ਫੁੱਟ ਤਕ ਪਾਇਆ ਹੋਇਆਂ ਹੈ,ਪਰ ਪੂਰਬ ਵਲ ਰਤਾ ਹਠਾਂਹ ਤਕ ਹੈ । ਬਨ ਥੋਂ ਉੱਪਰ ਇਕ ਭੀੜੇ ਬੇਲੇ ਦਾ ਵਲਗਨ ਪਰਬਤ ਦੇ ਚੁਫੇਰੇ ਹੈ ਜਿਥੇ ਛੁਟੇਰੇ ਬ੍ਰਿਛ ਅਤੇ ਝਾੜੀਆਂ ਹਨ। ਬਾਹਲਾ ਉਸ ਵਿਖੇ ਮਧਰੇ ਕੱਦ ਦੇ ਵਲੈਤੀ ਰੁੱਖ ਹਨ ਅਤੇ ਇੱਕ ਹਿੰਦੁਸਤਾਨ ਦਾ ਬੀ ਬੂਟਾ ਹੈ। ਇਸਦੇ ਮਗਰੋਂ ਸੱਖਣਾਂ ਸੜਿਆ ਹੋਇਆ ਅਤੇ ਭਯਾਨਕ ਸ਼ਿਖਰ ਆ ਜਾਂਦਾ ਹੈ, ਜਿੱਥੇ ਕੋਈ ਜਿਉਂਦੀ ਜਾਗਦੀ ਸ਼ੈ ਨਹੀਂ, ਨਿਰੀ ਇਕ ਨਿੱਕੀ ਜੇਹੀ ਪੀਲੀ ਬੂਟੀ ਹੈ ਜੋ ਉਨ੍ਹਾਂ ਸਿਲਾਂ ਦੀਆਂ ਖੇਡਾਂ ਵਿੱਚ ਉੱਗਦੀ ਹੈ, ਜੋ ਪਰਬਤ ਤੋਂ ਨਿਕਲੇ ਹੋਏ ਮਸਾਲੇ ਦੇ ਜੰਮਨ ਕਰਕੇ ਬਣਦੀਆਂ ਹਨ। ਕਿਸੇ ਉਕਾਬ ਯਾ ਬਾਜ਼ ਦੀ ਐੱਨੀ ਉੱਚੀ ਜਾਕੇ ਰੈਹਣ ਦੀ ਸ਼ਕਤਿ ਨਹੀਂ ਅਤੇ ਡਾਢੀ ਦਲੇਰ ਯਾ ਘਾਬਰੀ ਹੋਈ ਭੰਬੀਰੀ ਬੀ ਹੇਠਾਂ ਅੱਧਵਾਟੇ ਵਿੱਚ ਦੀਆਂ ਝਾੜੀਆਂ ਥੋਂ ਉੱਪਰ ਨਹੀਂ ਦਿੱਸਦੀ।