(੪੧੬)
ਉੱਪਰ ਚੜ੍ਹਣਾ ਹੱਛਾ ਨਹੀਂ ਜਾਣਦਾ,ਜਿਸ ਵੇਲੇ ਉਸਦੇ ਪਾਸਿਆਂ ਉਤੇ ਬਰਫ਼ ਪਈ ਹੋਈ ਹੋਵੇ॥
ਇਨ੍ਹਾਂ ਪਾਸਿਆਂ ਉੱਪਰ ਹੁਣ ਸਾਨੂ ਲੱਕ ਬੰਨ੍ਹਕੇ ਇੱਕ ਅਜੇਹੇ ਰਸਤੇ ਪੈਰ ਗਿਣ ਗਿਣਕੇ ਧਰਣੇ ਪਏ ਜੋ ਟੁਰਦਿਆਂ ਹੀ ਭੈੜਾ ਹੈ,ਅਤੇ ਜਿਉਂ ਜਿਉਂ ਅੱਗੇ ਵਧਦੇ ਜਾਂਦੇ ਹਾਂ ਤਿਉਂ ਤਿਉਂ ਹੋਰਬੀ ਚੰਦਰਾ ਅਤੇ ਬੇਡੌਲ ਔਂਦਾ ਜਾਂਦਾ ਹੈ । ਛੁਟੇਰੇ ਆਲਡਰ ਛਾਂ ਦੀਆਂ ਝਾੜੀਆਂ ਵਿੱਚੋਂ ਰਸਤਾ ਅਜੇਹਾ ਖ਼ਰਾਬ ਨਹੀਂ ਹੈ। ਉੱਥੇ ਹੀ ਇੱਕ ਅਨੋਖੀ ਅਤੇ ਦੁਰਲਭ ਬੂਟੀ ਜਿਸਨੂੰ ਜਾਪਾਨੀ ਓਨਿੱਕੂ ਕਹਿੰਦੇ ਹਨ, ਉੱਗ ਦੀ ਹੈ ਜਿਸਦੀ ਜੜ੍ਹ ਘਾਓ ਅਤੇ ਸੱਟਪੇਟ ਦਾ ਬੜਾ ਗੁਣਕਾਰ ਦਾਰੂ ਹੈ | ਪਰ ਸਾਢੇ ਨੌ ਬਜੇ ਸ਼ਿਗੌਮੀ ਪਹੁੰਚਣ ਥੋਂ ਬਹੁਤ ਪਹਿਲਾਂ ਕਿ ਜਿੱਥੇ ਅਸੀਂ ਹਾਜਰੀ ਖਾਵਾਂਗੇ, ਰਸਤਾ ਬਿਲਕੁਲ ਖਰਾਬ ਲੱਗ ਪੈਂਦਾ ਹੈ। ਇਹ ਚੌਥਾ ਪੜਾਓਂ ਹੈ ਜੋ ਕਾਲੇ ਅਤੇ ਲਾਲ ਪੱਥਰਾਂ ਦੀ ਬਣੀ ਹੋਈ ਇੱਕ ਸਿੱਧ ਪੱਧਰੀ ਝੁੱਗੀ ਹੈ, ਅਤੇ ੮੪੨੦ ਫੁੱਟ ਦੀ ਉਚਾਈ ਪੁਰ ਖੜੀ ਹੈ। ਹੁਣ ਦੇਖੋ ਅਸੀਂ ਕਿਕੁਰ ਚੜ੍ਹਦੇ ਆਏ ਹਾਂ। ਪਹਿਲਾ ਪੜਾਓ ਘੋੜੇ ਉੱਤੇ ਸੁਬਾਇਸ਼ਰੀ ਥੋਂ ੨੦੦੦ ਫੁੱਟ ਅਸੀਂ ਉਤਾਂਹ ਚੜ੍ਹੇ | ਘੜਿਆਲ ਵਾਲੇ ਮੰਦਿਰ ਤਕ ਹੋਰ ੨੦੦੦ ਫੁੱਟ