ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੬)
ਜੋ ਰਿਪੁ ਬਲ ਕਰ ਜਿਵੇਂ ਨਹਿ ਛਾਂਰੋਂ ਛਲ ਸੋ, ਜੀਤ । ਨਾਰ ਪਧਰ ਭੀਮ ਨੇ ਮਾਰੇ ਸ਼੍ਰੀਚਕ ਨੀਤ ॥ ਕਠਿਨ ਦੰਡ ਨਿਪ ਦੇਣ ਜੋ ਤਾਂਕੇ ਰਿਪੁ ਰਹੇ ਦੀਨ ਦਯਾ ਯੁਕਤ ਨਿਪ ਕੋ ਸਬੀ ਨਾਂਵਤ ਮਾਨਤ ਹੀਣ॥ ਪਰ ੋ ਏਜ ਨਿਹਾਰ ਕਰ ਜੋ ਨਰ ਹੋਤ ਮਲੀਨ ਮਾਤਵਾ ਨਾਸਕ ਸੋਊ ਕਿਆ ਕਰ ਸਕੇ ਕੁਲੀਨ ॥ ਰਿਪਤ ਕਮ ਅਹੈ ਤਾਂ ਕਰ ਲਿਖੇ ਨ ਲੱਛ ਹੈ ਸੁੰਦਰ ਭੀ ਬੀਰ ਕੋ ਸੁਖ ਨਹਿ ਦੇ ਪਰਤੱਛ ॥ ਸਤ੍ਰ ਨਾਰਿ ਦਿਗ ਦਲ ਸਹਿਤ ਅਰ ਰਿਪੁ ਸ੍ਮਤ ਸਾਥ ਜਾਂ ਪਕੀ ਭੁਇਨਾਂ ਸਿੰਚੇ ਕਿਆ ਜੀਵਨ ਕਿਆਸਾਸ॥
ਇਸ ਪ੍ਰਕਾਰ ਸੰਜੀਵੀ ਨੇ ਯੁੱਧ ਦੀ ਸਲਾਹ ਦੱਸੀ ਤਦ ਉਸਦੀ ਬਾਤ ਨੂੰ ਸੁਨਕੇ ਮੇਘਵਰਨ ਨੇ ਅਨੁਜੀਵੀ ਨੂੰ ਪੁੱਛਿਆ ਦੇ ਮੰਤ੍ਰੁ ! ਤੂੰ ਭੀ ਆਪਨੇ ਸਿਧਾਂਤ ਨੂੰ ਕਹੁ । ਓਹ ਬੋਲਿਆ ਹੇ ਸ੍ਵਾਮਿ ! ਓਹ ਬੜਾ ਦੁਸ਼ਟ ਅਰ ਬਲਵਾਨ ਤੇ ਮਰਯਾਦਾ ਤੋਂ ਰਹਿਤ ਹੈ ਇਸ ਲਈ ਉਸਦੇ ਨਾਲ ਮੇਲ ਅਤੇ ਲੜਾਈ ਦੋਵੇਂ ਨਹੀਂ ਕਰਨੇ ਚਾਹੀਏ, ਕੇਵਲ ਯਾਨ ਕਰਨਾ ਚੰਗਾ ਹੈ।ਇਸ ਪਰ ਕਿਹਾ ਥੀਂ ਹੈ, ਯਥਾ:-