ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੮)
ਹਟੇ ਮੇਖ ਪਾਛੇ ਕਰੇ ਮਾਰ ਭਾਰੀ । ਤਥਾ ਸਿੰਘ ਸੇਕੋਚ ਸੇ ਦੇ ਪ੍ਰਹਾਰੀ । ਰਿਦੇ ਰਾਖਤੇ ਵੈਰ ਕੋ ਮੰਤ੍ਰ ਧਾਰੀ। ਸਹੇ ਮਾਰ ਕੋ ਦ੍ਵੈਖ ਹਿਰਦੇ ਬਿਚਾਰੀ॥
ਦੇਸ ਤਿਆਗ ਨਰ ਕਰਤ ਜੌ ਬਲ ਯੁਤ ਸ਼ਤ੍ਰ ਨਿਹਾਰ। ਧਰਮ ਪੁਤ੍ ਇਮਜੀਵਤਾ ਪ੍ਰਥਵੀ ਲਹੇ ਅਪਾਰ ॥ ਧਾਰ ਗਰਬ ਨਿਰਬਲ ਜੋਊ ਕਰੇ ਸਬਲ ਸੋਂ ਵੈਰ । ਕਰੇ ਸ਼ਤ੍ਰ ਹਿਤ ਨੂੰ ਸੋਊ ਨਰ ਨਹਿ ਪਾਵਤ ਹੈ ਖੈਰੁ ॥
ਹੇ ਮਹਾਰਾਜ ! ਇਸ ਲਈ ਬਲਵਾਨ ਦੇ ਨਾਲ ਵੈਰ ਹੋਨ ਕਰਕੇ ਆਪਦਾ ਇਹ ਸਮਯ ਨਾ ਜੁੱਧ ਕਰਨ ਦਾ ਹੈ ਅਰ ਨਾ ਮੇਲ ਕਰਨ ਦਾ ਹੈ, ਕਿੰਤੁ ਚਲੇ ਜਾਨਦਾ ਸਮਯ ਹੈ । ਇਸ ਬਾਤ ਨੂੰ ਸੁਨਕੇ ਮੇਘਵਰਨ ਨੇ ਚੌਥੇ ਵਜ਼ੀਰ ਪਰਜੀਵੀ ਨੂੰ ਪੁੱਛਿਆ, ਹੇ ਮੰਤ੍ਰੀ ! ਇਸ ਵਿਖੇ ਤੇਰੀ ਕਿਆ ਸੰਮਤਿ ਹੈ, ਓਹ ਬੋਲਿਆ, ਮਹਾਰਾਜ ! ਮੈਨੂੰ ਤਾਂ ਸੇਧਿ, ਵਿਗ੍ਰਹ ਅਤੇ ਯਾਨ ਇਹ ਤਿੰਨੇ ਬਾਤਾਂ ਚੰਗੀਆਂ ਨਹੀਂ ਮਲੂਮ ਹੁੰਦੀਆਂ, ਕੇਵਲ ਆਸਨ ਗ੍ਰਹਨ ਕਰਨਾ ਚਾਹੀਦਾ ਹੈ ਅਰਥਾਤ ਅਪਨੇ ਮਕਾਨ ਪੁਰ