ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੯੧)
॥ਦੋਹਰਾ॥
ਬਿਨ ਸਹਾਇ ਕਿਆ ਕਰ ਸਕੇ ਤੇਜਸ੍ਰੀ ਬਲਵਾਨ ਵਾਤ ਰਹਿਤ ਜਲ ਅਗਨਿ ਜਗੁ ਸੀਤਲੁ ਹੋਤਿ ਨਿਦਾਨ॥ ਨਿਜ ਜਾਤੀ ਸੇ ਪੁਰਖ ਕਾ ਅਹੇ ਮੇਲ ਸੁਖ ਕਾਰ ਨਹਿ ਉਪਜੇਤੰਦੁਲ ਕਬੀ ਭੁਖ ਸੇ ਰਹਿਤ ਬਿਚਾਰ
॥ ਇਸ ਲਈ ਹੇ ਪੜ੍ਹੋ ! ਆਪ ਇੱਸੇ ਮਕਾਨ ਪਰ ਬੈਠੇ ਹੋਏ ਕਿਸੇ ਬਲਵਾਨ ਦਾ ਆ ਅੰਗੀਕਾਰ ਕਰੋ ਜੋ ਆਪ ਦੀ ਵਿਪਦਾ ਨੂੰ ਦੂਰ ਕਰੇ, ਅਰ ਜੇਕਰ ਆਪ ਆਪਨੇ ਮਕਾਨ ਨੂੰ ਛੱਡਕੇ ਚਲੇ ਜਾਓਗੇ ਤਾਂ ਕੋਈ ਭੀ ਆਪ ਦੀ ਸਹਾਇਤਾ ਬਚਨ ਮਾਤ੍ਰ ਭੀ ਨ ਕਰੇਗਾ॥
ਇਸ ਉੱਤੇ ਰਾਜਨੀਤਿ ਦਾ ਬਚਨ ਹੈ ਯਥਾ—
॥ਦੋਹਰਾ॥
ਬਨ ਕੋ ਜਾਰੇ ਆਗ ਜਬ ਹੋਇ ਸਹਾਇਕ ਪੌਨ ਸੋਊ ਬੁਝਾਵੇ ਦੀਪ ਕੋ ਦੁਰਬਲ ਕਾ ਕਰੋ ਕੌਨ ॥
ਹੇ ਪ੍ਰਭੋ ! ਇਸ ਬਾਤ ਦੇ ਕਹਿਨ ਕਰਕੇ ਮੇਰਾ ਇਹ ਸਿਧਾਂਤ ਨਹੀਂ ਜੋ ਕਿਸੇ ਇਕੋ ਬਲਵਾਨਂ ਦਾ ਆਸਰਾ ਕਰੋ,ਬਲਕਿ ਬਹੁਤ ਸਾਰੇ ਛੋਟਿਆਂ ਛੋਟਿਆਂ ਦਾ ਭੀ ਆਸਰਾ ਰੱਛਿਆਂ ਕਰ ਸਕਦਾ ਹੈ । ਇਸ ਉੱਤੇ ਮਾਣ ਵੀ ਹੈ, ਯਥਾ:—