ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬)

ਗੱਲ ਆੱਖੀ ਤਿਵੇਂ ਹੀ ਓਹ ਉੱਡ ਗਈ। ਸੋਹਣੇ ਆਲ੍ਹਨੇ ਅਤੇ ਮਨੋਹਰ ਨਿੱਕੇ ਨਿੱਕੇ ਆਂਡਿਆਂ ਨੂੰ ਵੇਖਕੇ ਕੌਰ ਬੜਾ ਰਾਜੀ ਹੋਇਆ। ਉਸਤਾਦ ਨੇ ਮੁੰਡੇ ਨੂੰ ਇਕਰਾਰ ਮੂਜਿਬ ਇਨਾਮ ਦਿੱਤਾ ਜਿਸ ਵਿੱਚੋਂ ਪਹਿਲੇ ਉਸਨੇ ਮਿਕਾਈਲ ਨੂੰ ਹਿੱਸਾ ਦਿੱਤਾ ਅਤੇ ਫੇਰ ਆਪਣਾ ਹਿੱਸਾ ਘਰ ਬਾਪੂ ਕੋਲ ਲੈ ਗਿਆ॥

ਇਕ ਦਿਨ ਸਵੇਰ ਦੇ ਵੇਲੇ ਮਹਾਰਾਜਾ ਸ਼ਿਕਾਰ ਮਹਿਲ ਨੂੰ ਆਇਆ, ਅਰਦਲ ਵਿੱਚ ਇੱਕੋ ਹੀ ਨੌਕਰ ਸਾ। ਉਸਨੇ ਆਪਣੇ ਪੁੱਤ੍ਰ ਨੂੰ ਵੇਖਣਾ ਚਾਹਿਆ ਭਈ ਮਲੂਮ ਕਰਾਂ ਕਿ ਓਹ ਆਪਨੀ ਪੜ੍ਹਾਈ ਵਿੱਚ ਕਿੰਨਾਂ ਪਿਆ ਵੱਧਦਾ ਹੈ। ਪ੍ਰਸ਼ਾਦ ਛਕਣ ਵੇਲੇ ਕੌਰ ਨੇ ਆਪਣੇ ਪਿਤਾ ਨੂੰ ਸੋਹਣੇ ਪੰਛੀ ਦੇ ਆਲ੍ਹਨੇ ਅਤੇ ਸਿਦਕੀ ਗੱਦੀ ਮੁੰਡੇ ਦੀ ਵਾਰਤਾ ਸੁਨਾਈ। ਮਹਾਰਾਜਾ ਨੇ ਧਿਆਨ ਦੇਕੇ ਸਾਰਾ ਬਿਰਤਾਂਤ ਸੁਣਿਆ ਅਤੇ ਭੋਜਨ ਪਾਕੇ ਓਹ ਉਸਤਾਦ ਨੂੰ ਓਹਲੇ ਲੈ ਗਿਆ ਅਤੇ ਕੁਝ ਚਿਰ ਤੱਕ ਓਹਦੇ ਨਾਲ ਗੱਲਾਂ ਕਰਦਾ ਰਿਹਾ॥

ਤਦ ਉਸਨੇ ਗੱਦੀ ਮੁੰਡੇ ਨੂੰ ਸੱਦ ਘੱਲਿਆ ਓਹ ਓਸੇ ਵੇਲੇ ਆਇਆ ਅਤੇ ਉਸੇ ਕੁਲੀਨ ਪੁਰਖ ਨੂੰ