ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੭ )

ਤਾਰ ਬਨਾਕੇ ਉਸ ਵਿੱਚ ਸਿਰੇ ਵੱਲ ਇੱਕ ਛੇਕ ਕੱਢ ਦਿੱਤਾ ਤੇ ਦੂਜੇ ਸਿਰੇ ਨੂੰ ਪੱਥਰ ਉੱਪਰ ਰਗੜਕੇ ਬਰੀਕ ਤੇ ਤਿੱਖਾ ਬਨਾ ਲਿਆ ਹੁਣ ਕੈਂਚੀ ਬਾਕੀ ਲੋੜੀਦੀ ਸੀ ਪਰ ਉਸਦਾ ਕੰਮ ਚਾਕੂ ਕੋਲੋਂ ਲਿਆ, ਭਾਵੇਂ ਉਨ੍ਹਾਂ ਮਲਾਹਾਂ ਵਿੱਚ ਨਾਂ ਕੋਈ ਮੋਚੀ ਤੇ ਨਾ ਕੋਈ ਦਰਜੀ ਸਾ ਤਾਂ ਵੀ ਜੀਕੁਰ ਹੋ ਸੱਕਿਆ ਉਨ੍ਹਾਂ ਆਪਨਾ ਕੰਮ ਟਪਾ ਲਿਆ, ਰਿੱਛਾਂ ਤੇ ਪਾਹੜਿਆਂ ਦੀਆਂ ਨਾੜਾਂ ਨੂੰ ਚੀਰਕੇ ਧਾਗੇ ਬਨਾ ਲਏ ਤੇ ਇਹ ਸਭ ਕੁਝ ਤਿਆਰ ਕਰਕੇ ਆਪਨੇ ਲਈ ਕੱਪੜੇ ਸੀਉਣ ਲੱਗੇ॥

ਇਸ ਪ੍ਰਕਾਰ ਕੋਈ ਛੇ ਵਰਹੇ ਉਸ ਉੱਜੜੇ ਹੋਏ ਟਾਪੂ ਵਿੱਚ ਮਲਾਹ ਰਹੇ ਤੇ ਮਗਰੋਂ ਆਪ ਮੁਹਾਰਾ ਚਾਣ ਚਕ ਉੱਥੇ ਇਕ ਜਹਾਜ ਆ ਲੱਗਾ ਤੇ ਉਨ੍ਹਾਂ ਨਿਮਾਣਿਆਂ ਦੀ ਭੀ ਪ੍ਰਮੇਸ਼ਰ ਨੇ ਸੁਨੀ ਜੋ ਓਹ ਮੁੜ ਆਪਣੇ ਦੇਸ ਵੱਲ ਆਏ। ਪਰ ਉਨ੍ਹਾਂ ਵਿਚੋਂ ਇਕ ਮਨੁੱਖ ਉਸ ਟਾਪੂ ਵਿੱਚ ਮਰ ਗਿਆ ਸਾ ਕਿਉਂ ਜੋ ਓਹ ਸੁਸਤ ਸਾਂ ਤੇ ਘੱਟ ਤੁਰਦਾ ਫਿਰਦਾ ਸਾ, ਇਸ ਕਰਕੇ ਉਸਨੂੰ ਖੁਰਕ ਪੈ ਗਈ ਤੇ ਉਸਦਾ ਲਹੂ ਵਿਗੜ ਕੇ ਵਿਚਾਰਾ ਪਰਲੋਕ ਸਿਧਾਰ ਗਿਆ॥