ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੩ )

ਸਾ ਪਰ ਫੇਰ ਭੀ ਸਾਡੇ ਮਨ ਪਰਚਾਵੇ ਲਈ ਕੁਝ ਨਾ ਕੁਝ ਪਾਣੀ ਵਿੱਚੋਂ ਵੀ ਆ ਮਿਲਦਾ ਸਾ, ਮੂੰਗੇ ਦੇ ਪਹਾੜ ਪਾਣੀ ਵਿੱਚੋਂ ਬਾਹਰ ਨਿਕਲੇ ਹੋਏ ਬਾਹਲੇ ਭਲੇ ਜਾਪਦੇ ਸਨ, ਤੇ ਮਲਾਹਾਂ ਨੂੰ ਦਸਦੇ ਸਨ ਭਈ ਇੱਥੇ ਖਤਰਾ ਹੈ, ਮੂੰਗੇ ਦੇ ਪਹਾੜ ਜਦ ਪਾਣੀ ਵਿੱਚ ਲੁਕੇ ਹੋਏ ਹੁੰਦੇ ਸਨ ਤਾਂ ਜਹਾਜਾਂ ਵਾਸਤੇ ਵੱਡੇ ਭੈ ਦਾਇਕ ਹੁੰਦੇ ਸਨ, ਜਹਾਜ ਕਦੀ ਕਦਾਈਂ ਓਹਨਾਂ ਵਿੱਚ ਫਸ ਕੇ ਔਖ ਨਾਲ ਨਿਕਲਦੇ ਸਨ॥

ਸਾਡਾ ਰਾਹ ਉੱਤਰ ਵੱਲ ਸਾ, ਕਿਉਂ ਜੋ ਉੱਤਰੀ ਅਮਰੀਕਾ ਵਿੱਚ ਨੋਵਾਸਕੋਸ਼ੀਆ ਦੀ ਰਾਜਧਾਨੀ ਜਿਸਦਾ ਨਾਓ ਹਲੀਫੈਕਸ ਸਾ, ਓਥੇ ਜਾਨ ਦਾ ਸਾਨੂੰ ਹੁਕਮ ਸਾ ਤੇ ਇਹ ਸਾਡੇ ਸਿੱਧੇ ਰਾਹੋਂ ਪਸਿੱਤਾ ਸਾ। ਬਰਮੂੰਡਿਆਂ ਦੀ ਮਨ ਨੂੰ ਆਨੰਦ ਦੇਣ ਵਾਲੀ ਪਵਨ ਛਡ ਕੇ ਹੁਨ ਅਸੀਂ ਭੈੜੇ ਪਾਸੇ ਗਏ। ਨੋਵਾਸਕੋਸ਼ੀਆ ਬੜਾ ਠੰਢਾ ਤੇ ਧੁੰਦਲਾ ਦੇਸ ਹੈ ਪਰ ਮੈਂ ਇਹ ਗੱਲ ਸੁਨਕੇ ਅਚੰਭਾ ਮੰਨਿਆਂ ਜੋ ਓਹ ਥਾਓਂ ਨਰੋਈ ਹੈ | ਅਸੀਂ ਹਲੀਫੈਕਸ ਨੂੰ ਛੱਡ ਚੱਲੇ, ਕਿਉਂ ਜੋ ਉਹ ਤਾਂ ਧੁੰਦ ਵਿੱਚ ਲੁਕਿਆ ਹੋਇਆ ਸਾਡੀ ਨਜ਼ਰ ਹੀ ਨ ਪਇਆ, ਤੇ ਓਹ ਜੂਨਾਇਟਿਡਸਟੇਟ ਦੇ ਕੰਢੇ ਕੰਢੇ ਵੱਸਿਆ ਹੋਇਆ ਸਾ। ਸਾਡੀ