ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੫ )

ਭੈਮਾਨ ਸਾ। ਇਸ ਨਵੇਕਲੇ ਟਾਪੂ ਵਿੱਚ ਜਗਤ ਨੂੰ ਹਾਨ ਪੁਚਾਵਨ ਦੀ ਉਸ ਵਿੱਚ ਕੁਝ ਸਮਰਥ ਨਾ ਰਹੀ ਸੀ ਤੇ ਜੇਹੜੇ ਦੇਸ਼ਾਂ ਨੂੰ ਓਸਨੇ ਜੁੱਧ ਕਰਕੇ ਉਜਾੜਿਆ ਸਾ ਓਹ ਹੁਨ ਅਮਨਚੈਨ ਨਾਲ ਅਨੰਦ ਲੈਂਦੇ ਹਨ॥

ਪੌਨ ਸਹਾਈ ਹੋਨ ਕਰਕੇ ਅਸੀਂ ਅਫ਼ਰੀਕਾ ਦੇ ਦੱਖਨ ਨੂੰ ਚੱਲ ਪਏ ਤੇ ਅੰਤ੍ਰੀਪ ਗੁਡ ਹੋਪ ਨੂੰ ਤੁਫ਼ਾਨ ਦੇ ਭੌਜਲ ਦੇਖੇ ਬਿਨਾਂ ਹੀ ਵਲ ਲਿਆ। ਅਫਰੀਕਾ ਦਾ ਦੱਖਨੀ ਕਿਨਾਰਾ ਲੰਘਕੇ ਅਸੀਂ ਮਦਗਾਸਕਰ ਦ੍ਵੀਪ ਵਿੱਚ ਜਾ ਪਹੁੰਚੇ। ਇਹ ਟਾਪੂ ਵੱਡਾ ਹਰਿਆ ਤੇ ਭਰਿਆ ਤੇ ਸੁੰਦ੍ਰ ਹੈ, ਪਹਾੜਾਂ ਦੀ ਪਲਾਂਗ ਇਸਦੇ ਵਿੱਚੋਂ ਦੀ ਜਾਂਦੀ ਹੈ ਤੇ ਓਨ੍ਹਾਂ ਦੇ ਸਭਨਾਂ ਪਾਸਿਆਂ ਥੀਂ ਨਦੀਆਂ ਨਿਕਲ ਕੇ ਦੇਸ ਨੂੰ ਨਿਹਾਲ ਕਰਦੀਆਂ ਹਨ। ਓਹਦੇ ਅੰਦਰ ਦਾ ਹਾਲ ਬਹੁਤ ਘੱਟ ਮਲੂਮ ਹੈ, ਕਿਉਂ ਜੋ ਓਥੋਂ ਦੇ ਵਸਨੀਕ ਵਹਸ਼ੀ ਹੋਨ ਕਰਕੇ ਯੂਰਪ ਨਿਵਾਸੀ ਲੋਕਾਂ ਦਾ ਜਾਨਾ ਬਾਹਲਾ ਕਠਨ ਹੈ। ਅਸੀ ਨਾ ਤਾਂ ਮਦਗ਼ਾਸਕਰ ਨਹਿਰੇ ਨਾ ਮਾਰੀਸ਼ਸ ਟਾਪੂ ਉੱਤੇ ਅਟਕੇ, ਪਰ ਕਈ ਦਿਨਾਂ ਪਿਛੋਂ ਜਦ ਅਸੀਂ ਬੋਰਨੀਓ ਪਹੁੰਚੇ ਤਾਂ ਮੈਂ ਇਹ ਗੱਲ ਸੁਨਕੇ ਬੜਾ ਪਰਸੰਨ ਹੋਇਆ ਜ ਅਸੀਂ ਉੱਥੇ ਦੋ ਸਤਵਾਰੇ ਰਹਾਂਗੇ ਤੇ ਮੈਂ ਉਸ ਦੇਸ਼ ਦੀ ਸੈਲ ਕਰਾਂਗਾ॥