ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੭ )

ਦਰਖਤਾਂ ਤੇ ਬੂਟਿਆਂ ਦੇ ਹੇਠ ਇਕ ਪਤਲੀ ਜਿਹੀ ਪਾਣੀ ਦੀ ਕੂਲ ਵਗਦੀ ਸੀ, ਜਿਹੜੇ ਉਸਦੇ ਉੱਪਰ ਐਓਂ ਝੁਕੇ ਹੋਏ ਸਨ ਮਾਨੋ ਉਹ ਤਰਾਉਡ ਚੂਸਦੇ ਸਨ। ਇਹ ਜਾਪਦਾ ਸਾ ਕਿ ਭੁੱਜਦਾ ਸੂਰਜ ਜਿਸ ਨਾਲ ਸਪ੍ਰਸ ਕਰਦਾ ਸਾ ਉਸਨੂੰ ਫੂਕ ਛੱਡਦਾ ਸਾ। ਬੜੇ ਬੜੇ ਤਾੜ ਤੇ ਟੀਕ ਦੇ ਬ੍ਰਿਛਾਂ ਦੇ ਪੁੱਤਰ ਕੁਮਲਾਏ ਹੋਏ ਸੇ, ਤੇ ਓਹਨਾਂ ਦੇ ਸੁੱਕੇ ਹੋਏ ਫਲ ਸਾਡੇ ਪੈਰਾਂ ਹੇਠ ਆਕੇ ਮੁਰਕ ਜਾਂਦੇ ਸਨ॥

ਦੁਪੈਹਰ ਦਾ ਵੇਲਾ ਸਾ ਤੇ ਇਸ ਕਾਰਣ ਦਿਨ ਦਾ ਸਭ ਥੀਂ ਵਧਕੇ ਤੱਤਾ ਭਾਗ ਸਾ, ਭਾਵੇਂ ਦਰਖਤ ਦੀ ਛਾਓਂ ਵੀ ਸੀ ਪਰ ਅਸੀਂ ਥੱਕ ਕੇ ਚੂਰ ਹੋ ਗਏ, ਤਾਂ ਭੀ ਅਸੀਂ ਨਾਲੇ ਦੇ ਵਿੱਚੋਂ ਚਲਦੇ ਗਏ ਜਾਂ ਝਾੜੀਆਂ ਤੇ ਉੱਚੇ ਬ੍ਰਿਛ ਆਪੋ ਵਿਚ ਐਉਂ ਗੁੱਛਾ ਹੋ ਗਏ ਸਨ ਕਿ ਉਨ੍ਹਾਂ ਦੇ ਵਿੱਚ ਧਸਨਾ ਅਸੰਭਵ ਹੋ ਗਿਆ। ਬਰਟਨ ਬੋਲਿਆ ਭਈ ਮੈਂ ਤਾਂ ਅਜਿਹਾ ਚੂਰ ਹੋ ਗਇਆ ਹਾਂ ਜੋ ਮੈਥੋਂ ਤਾਂ ਇਕ ਪੈਰ ਵੀ ਅੱਗੇ ਨੂੰ ਪੁੱਟਿਆ ਨਹੀਂ ਜਾਂਦਾ ਆਓ ਰਤਾ ਕੁ ਸਸਤਾ ਜਾਈਏ, ਮਗਰੋਂ ਹੋਰ ਕੋਈ ਬਨ ਥੋਂ ਬਾਹਰ ਜਾਣ ਦਾ ਰਸਤਾ ਲੱਭ ਲਵਾਂਗੇ, ਮੈਂ ਭੀ ਮੰਨ ਗਿਆ ਤੇ ਅਸੀ ਇਕ ਤਾੜ ਦੇ ਬ੍ਰਿਛ ਹੇਠ ਹੋ ਬੈਠੇ ਤੇ ਜਿਹੜੇ ਬਿਸਕੁਟ ਨਾਲ ਆਂਦੇ ਹੋਏ ਸਨ, ਉਹ ਅਸੀਂ