ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੧ )

ਹਵਾ ਖਾਂਦੇ ਫਿਰਦੇ ਸਨ, ਸਾਨੂੰ ਦੌੜਕੇ ਆ ਮਿਲੇ ਤੇ ਸੁਖ ਸਾਂਦ ਨਾਲ ਮੁੜ ਆਉਨ ਦੀ ਵਧਾਈ ਦਿੱਤੀ ਓਨੇ। ਅਸੀਂ ਓਹਨਾਂ ਨੂੰ ਕਈ ਅਨੋਖੇ ਬੂਟੇ, ਜਿਹੜੇ ਅਸੀਂ ਬਨੋਂ ਲਿਆਏ ਸਾਂ ਅਤੇ ਨਾਲੇ ਕੁਝ ਸੋਹਣੇ ਤੋਤੇ ਜੇਹੜੇ ਅਸੀਂ ਸ਼ਿਕਾਰ ਕਰਕੇ ਆਂਦੇ ਸਨ, ਦਿਖਾਏ ਤੇ ਓਨ੍ਹਾਂ ਨੂੰ ਅਸਾਂ ਫੂਸ ਨਾਲ ਭਰਕੇ ਘਰ ਲੈ ਜਾਨ ਦੀ ਸਲਾਹ ਕੀਤੀ॥

ਬੋਰਨੀਓ ਦੇ ਅੰਦਰ ਦੂਰ ਤੀਕ ਜਾਨ ਦੀ ਆਸ ਵੱਲੋਂ ਮੈਂ ਨਿਰਾਸ਼ ਹੋ ਗਿਆ। ਕਿਉਂਕਿ ਮੇਰਾ ਪਿਤਾ ਉੱਧਰ ਜਾਨ ਦੀ ਗੱਲ ਮੰਨਦਾ ਨ ਸਾ ਜੋ ਓਹ ਪਾਸਾ ਭ੍ਯਾਨਕ ਤੇ ਓਥੋਂ ਦੀ ਸੈਲ ਜਿੰਨੇ ਦਿਨ ਲਈ ਅਸਾਂ ਠੈਹਰਨਾ ਸਾ ਓਨੇ ਚਿਰ ਵਿੱਚ ਮੁੱਕਨ ਵਾਲੀ ਨ ਸੀ। ਮੈਂ ਲਚਾਰ ਕਿਨਾਰਿਆਂ ਦੇ ਨੇੜੇ ਦੇ ਬਨਾਂ ਵਿੱਚ ਹੀ ਫਿਰਨ ਨਾਲ ਸੰਤੋਖ ਕਰ ਲਿਆ ਜੋ ਮੇਰੇ ਵੇਹਲੇ ਸਮੇਂ ਨੂੰ ਬਿਤੀਤ ਕਰਨ ਲਈ ਘੱਟ ਨ ਸੀ, ਤੇ ਉੱਥੇ ਅਚਰਜ ੨ ਵਸਤਾਂ ਬਤੇਰੀਆਂ ਸਨ। ਬੋਰਨੀਓਂ ਦੇ ਅਸਲੀ ਵਸਨੀਕਾਂ ਦਾ ਮੈਂ ਕੁਝ ਨਾਂ ਵੇਖਿਆ ਕਿਉਂ ਜੋ ਉਨ੍ਹਾਂ ਨੂੰ ਮਲਿਆਂ ਨੇ ਧੱਕ ਕੇ ਕਿਨਾਰੇ ਥੀਂ ਅੰਦਰਲੇ ਵੱਲ ਕੱਢ ਛੱਡਿਆ ਹੋਯਾ ਹੈ ਤੇ ਆਪਨੀ ਵੱਸੋਂ ਕੀਤੀ