ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੪ )

॥ ਭਾਗ ੩ ॥

ਓਹ ਆਖਨ ਲੱਗਾ ਅਸੀਂ ਇਕ ਅੰਗ੍ਰੇਜ਼ੀ ਜਹਾਜ਼ ਨਾਲ ਸੇ ਜਿਹਕੁ ਤੁਸੀਂ ਅਗੇਤਰੇ ਹੀ ਜਾਨ ਲਿਆ ਹੋਵੇਗਾ, ਤੇ ਸਾਡੇ ਵਿੱਚੋਂ ਇੱਕ ਮੈਂ ਹੀ ਫਰਾਂਸੀਸੀ ਬੋਲ ਸੱਕਨਾ ਹਾਂ। ਇਕ ਜਹਾਜ ਦਾ,ਜੇਹੜਾ ਅਚਲ ਸਾਗਰ ਨੂੰ ਜਾਨ ਵਾਲਾ ਸਾ, ਮੈਂ ਦੂਜਾ ਲਫ਼ਟੰਟ ਸਾ, ਸਾਡਾ ਜਹਾਜ ਪਰਾਨਾ ਸਾ ਅਤੇ ਸਾਡੇ ਵਿੱਚੋਂ ਕਈਆਂ ਨੂੰ ਸੰਕਾ ਸੀ ਜੋ ਉਹ ਸਮੁੰਦਰੀ ਜਾਤ੍ਰਾ ਜੋਗਾ ਨਹੀਂ, ਸਾਡੇ ਮੰਦ ਭਾਗਾਂ ਦੇ ਕਾਰਨ ਇਹੋ ਗੱਲ ਹੋਈ ਕਿਉਂ ਜੋ ਇੱਕ ਡਾਹਡੇ ਤੁਫ਼ਾਨ ਵਿੱਚ ਜੇਹੜਾ ਸਾਨੂੰ ਰਾਹੋਂ ਹਟਾ ਲੈ ਗਿਆ, ਇਹ ਪਰਤੀਤਿ ਹੋਇਆ ਜੋ ਜਹਾਜ ਵਿੱਚ ਪਾਣੀ ਪੈਨ ਲੱਗ ਪਇਆ ਹੈ। ਭਾਵੇਂ ਅਸੀਂ ਕਿੰਨਾ ਹੀ ਬੰਬਿਆਂ ਨਾਲ ਜੋਰ ਲਾ ਥੱਕੇ ਪਰ ਪਾਨੀ ਛੇਤੀ ੨ ਪੈਂਦਾ ਗਿਆ ਤੇ ਤੁਫਾਨ ਸਾਡੇ ਉੱਤੇ ਅਜੇ ਵੀ ਝੁਲਦਾ ਰਿਹਾ ਤੇ ਸਾਨੂੰ ਪਰਤੀਤ ਹੋ ਗਿਆ ਜੋ ਸਾਡੇ ਸਿਰ ਪਰ ਕਾਲ ਆ ਗੱਜਿਆ ਹੈ॥

ਇੱਕੋ ਬਚਾ ਸਾਨੂੰ ਬੇੜੀਆਂ ਵਿੱਚ ਜਾ ਚੜ੍ਹਨ ਰਹਿ ਗਿਆ ਸਾ। ਇੱਕ ਬੇੜੀ ਤਾਂ ਚੜ੍ਹਦਿਆਂ ਸਾਰ