ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੭ )

ਆਉਂਦਾ ਦੇਖਦਾ ਸਾ ਤੇ ਹੋਰ ਦੋ ਚਾਰ ਘੜੀਆਂ ਤੀਕ ਤੁਸੀ ਨਾ ਬਾਹੁੜਦੇ ਤਾਂ ਫੇਰ ਅਸੀਂ ਹੋ ਚੁਕਦੇ। ਜਾਂ ਮੈਨੂੰ ਜਹਾਜ ਨੇੜੇ ਹੀ ਨਜਰੀ ਪਿਆ ਸਾ ਤਾਂ ਮੈਂ ਸਹਿਜੇ ਸਹਿਜੇ ਇਕ ਚੱਪੀ ਜਿਸਦੇ ਸਿਰੇ ਉੱਤੇ ਕੱਪੜਾ ਬੰਨ੍ਹਿਆ ਹੋਯ ਸਾ, ਉੱਚਾ ਕੀਤਾ ਜੇਹੜਾ ਅਸਾਂ ਬਿਪਤਾ ਦੇ ਦਿਨਾਂ ਦਾ ਚਿੰਨ੍ਹ ਬਨਾ ਰੱਖਿਆ ਸਾ ਕਿ ਜੇ ਕਦੀ ਸਾਨੂੰ ਕੋਈ ਬੇੜਾ ਨਜ਼ਰ ਪੈ ਜਾਵੇ ਤਾਂ ਕੰਮ ਆਵੇ। ਪਰ ਇਹ ਕੰਮ ਮੇਰੀ ਸ਼ਕਤਿ ਥੀਂ ਵਧਕੇ ਸਾ, ਤੇ ਮੈਂ ਬੇੜੀ ਵਿੱਚ ਨਸੱਤਾ ਹੋਕੇ ਨਿੱਘਰ ਗ੍ਯਾ ਤੇ ਮੈਂ ਜਾਤਾ ਜੋ ਮੈਂ ਹੁਨ ਮਰ ਚੱਲਿਆ ਹਾਂ। ਮੈਨੂੰ ਫੇਰ ਸੁਰਤ ਨ ਰਹੀ ਤੇ ਮੁੜ ਤੁਹਾਡੇ ਜਹਾਜ਼ ਵਿੱਚ ਆ ਕੇ ਹੋਸ਼ ਸੰਮ੍ਹਾਲੀ, ਉਸ ਅਫ਼ਸਰ ਦੀ ਵਾਰਤਾ ਇੱਥੇ ਮੱਕੀ। ਉਨ੍ਹਾਂ ਦੇ ਦੁਖਾਂ ਨੂੰ ਸਮਝ ਕੇ ਅਸਾਂ ਉਨ੍ਹਾਂ ਦੀ ਬੜੀ ਸੇਵਾ ਤੇ ਆਦਰ ਕੀਤਾ ਤੇ ਉਨ੍ਹਾਂ ਨੂੰ ਮੁੜ ਰਾਜੀ ਕਰਨ ਲਈ ਕੋਈ ਕਸਰ ਨਾਂ ਰੱਖੀ ਤੇ ਉਨ੍ਹਾਂ ਦੇ ਸਾਥੀਆਂ ਦੇ ਮਰ ਜਾਨ ਵੱਲੋਂ ਤੇ ਸਾਰਾ ਕੁਝ ਗੁਵਾ ਲੈਨ ਵੱਲੋਂ ਅਸਾਂ ਬੜੀ ਪਰਚਾਉਨੀ ਕੀਤੀ। ਮੁੜ ਆਉਂਦਿਆਂ ਰਸਤੇ ਵਿੱਚ ਸਾਨੂੰ ਇਕ ਅੰਗ੍ਰੇਜਾਂ ਦਾ ਜਹਾਜ਼ ਮਿਲ ਪਿਆ ਤੇ ਸਾਡੇ ਮਿੱਤ੍ਰ ਆਪਨੀ ਪਰਸੰਨਤਾ ਨਾਲ ਉਸ ਜਹਾਜ ਉਤੇ ਜਾ ਚੜ੍ਹੇ। ਦੋਨੋਂ ਧਿਰਾਂ ਅਸੀਂ ਬੜੇ ਪਰੇਮ ਤੇ ਪ੍ਯਾਰ ਨਾਲ ਇਕ