ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੦)
ਫੇਰ ਬੀ ਅੰਗਰੇਜ਼ਾਂ ਦਾ ਬੇੜਾ ਬੰਦਰ ਵਿੱਚ ਰਹਿਣ ਦੀ ਥਾਂ ਪੌਣ ਅਤੇ ਲਹਿਰਾਂ ਦਾ ਟਾੱਕਰਾ ਕਰਦਾ ਕਰਦਾ ਅੱਗੇ ਚਲਿਆ ਜਾਂਦਾ ਸਾ। ਝਡੇ ਵਾਲੇ ਜਹਾਜ ਦੇ ਅਫਸਰਾਂਦੀ ਰਹਿਣ ਵਾਲੀ ਥਾਂ ਉੱਤ ਸਮੁੰਦਰੀ ਸਰਦਾਰ ਸਰ ਜਾਨ ਨਾਰਬਰ ਖਲੋਤਾ ਸਾ ਜੋ ਵਿਲਾਇਤ ਦੇ ਮਲਾਹਾਂ ਵਿੱਚ ਸਭ ਥੋਂ ਮੋਹਰੇ ਸਾ ਅਤੇ ਜੋ ਪੈਂਤੀ ਵਰ੍ਹੇ ਪਹਿਲੇ ਜਹਾਜ ਦੀ ਕੋਠੜੀਦਾ ਨੌਕਰ ਮੁੰਡਾ ਰਹਿਚੁੱਕਾਸਾ॥
ਉਸਦੀ ਸੂਰਬੀਰਤਾ ਅਤੇ ਦਲੇਰੀ ਕਰਕੇ ਉਸਦੀ ਅੱਲ ਬਹੁਤ ਜੈਕ ਪੈਗਈ ਸੀ, ਅਤੇ ਉੱਸੇ ਹਨੇਰੇ ਪੱਤਝਾੜ ਦੇ ਦਿਨ ਉਸਦਾ ਪਰਤਾਵਾ ਮਿਲਣਾ ਹੈ ਕਿ ਸੱਚ ਮੁੱਚ ਓਹ ਇਸ ਅੱਲ ਦੇ ਜੋਗ ਸਾ ਜਾਂ ਨਹੀਂ। ਪਰ ਕਈ ਵਾਰ ਓਹਦਾ ਪਰਤਾਵਾ ਲੈ ਚੁਕੇ ਸਨ ਅਤੇ ਉਹਦਾ ਕਰੜਾ ਦਿਲ ਤੁਫਾਨ, ਸਮੁੰਦਰ ਅਤੇ ਵੈਰੀ ਦੀ ਅੱਗ ਨਾਲ ਬੀ ਨਹੀਂ ਕੰਬਦਾ ਸਾ॥
ਅਚਾਨਚੱਕ ਉਸਦਾ ਗੰਭੀਰ ਚਿਹਰਾ ਪ੍ਰਕਾਸ਼ਮਾਨ ਹੋਗਿਆ ਅਤੇ ਉਸਦੀਆਂ ਤਿੱਖੀਆਂ ਭੂਰੀਆਂ ਅੱਖਾਂ ਖੁਸ਼ੀ ਨਾਲ ਚਮਕ ਉੱਠੀਆਂ। ਉਸਨੇ ਦਰ ਪੂਰਬ ਵੱਲ ਅਕਾਸ਼ ਦੇ ਲਾਗੇ ਉੱਚੇ ਥਮਾਂ ਦੀ ਕਤਾਰ ਡਿੱਠੀ ਅਤੇ ਨਲ ਝੰਡਾ ਵੇਖਿਆ ਜਿਸਦਾ ਓਹਨੂੰ ਪੂਰਾ