ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੩੨ )
ਕੇ ਉਨ੍ਹਾਂ ਦੇ ਨਾਲ ਸੰਬੰਧ ਭੀ ਜੋੜਿਆ, ਇਹ ਤਦਬੀਰ ਉਸਦੇ ਕਿਸੇ ਕੰਮ ਨਾ ਆਈ, ਪਰ ਉਸਦੇ ਪੁੱਤ੍ਰਾਂ ਲਈ, ਜੋ ਉਸ ਰਾਜਕੁਮਾਰੀ ਤੋਂ ਜੰਮੇ ਸੇ, ਬੜੇ ਕੰਮ ਆਈ। ਔਰੰਗਜ਼ੇਬ ਦਾ ਜੋ ਹਿੰਦੂਆਂ ਨਾਲ ਈਰਖਾ ਤੇ ਵਿਰੋਧ ਸਾ, ਉਸ ਨੇ ਕੁਝ ਬਨਨ ਨਾ ਦਿੱਤਾ ਅਤੇ ਸਬ ਤੋਂ ਵਧ ਕੇ ਉਸ ਟਿਕਸ (ਜੇਜ਼ੀਆ) ਨੇ ਜੋ ਹਿੰਦੂਆਂ ਤੇ ਲਗਾ ਦਿੱਤਾ ਸਾ, ਕੰਮ ਖਰਾਬ ਕਰ ਦਿੱਤਾ। ਇਸ ਹੁਕਮ ਕਰਕੇ ਸਾਰੇ ਹਿੰਦੂਆਂ ਦੇ ਮਨ ਵਿਖੇ ਅਪ੍ਸੰਨਤਾ ਵਧ ਗਈ, ਜਦ ਇਹ ਬ੍ਰਿਤਾਂਤ ਰਾਨਾ ਰਾਜ ਸਿੰਘ ਨੇ ਸੁਨਿਆ, ਬੜਾ ਅਫਸੋਸ ਕੀਤਾ ਕਿ ਐਡੇ ਵੱਡੇ ਪਾਦਸ਼ਾਹ ਕੋਲੋਂ ਇਹ ਕੇਹੀ ਬੁਰੀ ਤਦਬੀਰ ਅਕਲ ਦੇ ਵਿਰੁਧ ਪ੍ਰਗਟ ਹੋਈ ਹੈ। ਇਸ ਵੇਲੇ ਉਸਨੇ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ ਜਿਸ ਚਿੱਠੀ ਨੂੰ ਪੜ੍ਹਦਿਆਂ ਰਾਨਾ ਦਾ ਬੜਾ ਭਾਰਾ ਜਿਗਰਾ ਅਤੇ ਵਡੀ ਬੁਧਿ, ਦਨਾਈ ਅਤੇ ਪ੍ਰੀਖਿਆਕਾਰੀ ਪ੍ਰਗਟ ਹੁੰਦੀ ਸੀ, ਉਹ ਚਿੱਠੀ ਇਹ ਸੀ:- ਚਿੱਠੀ ਭੇਜੀ ਰਾਨਾ ਰਾਜ ਸਿੰਘ ਨੇ ਆਲਮਗੀਰ
ਔਰੰਗਜ਼ੇਬ ਵੱਲ॥
ਸਰਬ ਸ਼ਕਤੀਮਾਨ, ਅਵਿਨਾਸੀ, ਸਤਚਿਤ ਆਨੰਦ ਪੁਰਨ ਬ੍ਰਹਮ ਦੀ ਉਸਤਤ ਤੇ ਧੰਨਵਾਦ ਦੇ