ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੬ )

ਇਕ ਮਤ ਵਿਖੇ ਨਵੀਆਂ ਤੋਂ ਨਵੀਆਂ ਬਾਤਾਂ ਜਾਰੀ ਹੋ ਗਈਆਂ ਹਨ, ਇਸ ਲਈ ਅੱਗੇ ਨੂੰ ਬਾਹਲੇ ਜ਼ਿਲੇ ਹੱਥੋਂ ਨਿਕਲ ਜਾਨ ਦਾ ਨਿਸਚਾ ਹੈ । ਆਪਣੀ ਪ੍ਰਜਾ ਦੁੱਖ ਅਤੇ ਨਿਰਧਨਤਾ ਨਾਲ ਪਕੜੀ ਗਈ ਹੈ,ਦੇਸ ਦੀ ਬਰਬਾਦੀ ਹੋਨ ਲੱਗ ਪਈ ਹੈ, ਸੰਕਟ ਵਧੀਕ ਹੋਨ ਲੱਗੇ ਹਨ । ਜਦ ਗ਼ਰੀਬੀ ਨੇ ਬਾਦਸ਼ਾਹਾਂ ਤੇ ਸ਼ਾਹਜ਼ਾਦਿਆਂ ਦੇ ਘਰ ਵਿੱਚ ਪੈਰ ਆ ਰੱਖਿਆ ਹੈ, ਤਾਂ ਹੋਰਨਾਂ ਦਾ ਪਰਮੇਸ਼ਰ ਹੀ ਰਾਖਾ ਹੈ, ਸਿਪਾਹੀ ਰੋਂਦੇ ਹਨ, ਵਪਾਰੀ ਫਰਿਆਦ ਕਰਦੇ ਹਨ, ਮੁਸਲਮਾਨਾਂ ਤੀਕੂੰ ਪ੍ਰਸੰਨ ਨਹੀਂ ਹਨ, ਹਿੰਦੂ ਅਤੇ ਹੋਰ ਹੋਰ ਮਨੁੱਖ ਦੀ ਗ਼ਰੀਬੀ ਤੋਂ ਦੁਖੀ ਹੋ ਰਹੇ ਹਨ ਕਿ ਅੱਠਾਂ ਪਹਿਰਾਂ ਵਿੱਚ ਇੱਕ ਵਾਰੀ ਬੀ ਭੋਜਨ ਨਹੀਂ ਮਿਲਦਾ। ਮੈਂ ਨਹੀਂ ਜਾਨਦਾ ਕਿ ਇਸ ਰਾਜ ਦਾ ਟਿਕਾ ਕਿਸ ਤਰ੍ਹਾਂ ਰਹੇਗਾ, ਜਿਸ ਦੇਸ਼ ਦਾ ਬਾਦਸ਼ਾਹ ਅਜੇਹੀ ਨਿਮਾਣੀ ਗ਼ਰੀਬ ਪਰਜਾ ਪੁਰਭਾਰੇ ੨ ਮਸੂਲਾਂ ਦਾ ਬੋਝਾ ਰੱਖਦਾ ਹੈ, ਪੂਰਬ ਤੋਂ ਪੱਛਮ ਤੀਕੂੰ ਇਹ ਰੌਲਾ ਮਚਿਆ ਹੋਇਆ ਹੈ, ਕਿ ਹਿੰਦੁਸਤਾਨ ਦਾ ਬਾਦਸ਼ਾਹ ਈਸ਼ਵਰ ਦੀ ਭਗਤਿ ਕਰਨ ਵਾਲਿਆਂ ਕੋਲੋਂ ਈਰਖਾ ਕਰਕੇ ਬ੍ਰਾਹਮਣਾਂ, ਜੋਗੀਆਂ, ਸੰਨਯਾਸੀਆਂ ਅਤੇ ਬਿਰਾਗੀਆਂ ਥੀਂ ਜੋਰਾਵਰੀ ਟਿਕਸ ਲੀਤਾ ਚਾਹੁੰਦਾ ਹੈ,