ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧ )

ਪਤਾ ਸਾ ਕਿ ਓਹ ਸਾੱਡੇ ਵੱਲ ਹੀ ਤਰਦੇ ਚਲੇ ਆਉਂਦੇ ਹਨ। ਸਰਦਾਰ ਉਨ੍ਹਾਂ ਨੂੰ ਤੁੱਛ ਸਮਝਕੇ ਮੁਸਕੜਾਇਆ ਜਿਸਥੋਂ ਓਹਦੇ ਚਿਹਰੇ ਦੀ ਸੂਰਤ ਕੋਈ ਦਮ ਬਦਲ ਗਈ, ਕੋਈ ਦਮ ਹੀ, ਮੁਸਕੜਾਉਨ ਦਾ ਵੇਲਾ ਨ ਸਾ, ਕਠਿਨ ਕੰਮ ਕਰਣਾ ਬਾਕੀ ਸਾ, ਝੂਲਦੇ ਝੰਡੇ ਥੋਂ ਮਲੂਮ ਹੁੰਦਾ ਸਾ ਕਿ ਡੱਚ ਲੋਕ ਪਏ ਆਉਂਦੇ ਹਨ। ਅਤੇ ਜਾਂ ਤਾਂ ਉਸ ਦਿਨ ਅੰਗ੍ਰੇਜ਼ਾਂ ਦੇ ਦੇਸ਼ ਦੇ ਵੈਰੀਆਂ ਨੂੰ ਸਮੁੰਦਰ ਥੋਂ ਪਰੇ ਮਾਰ ਹਟਾਉਣਾ ਹੈ ਜਾਂ ਆਪਣੀ ਪਹਿਲੀ ਸ਼ੋਭਾ ਨੂੰ ਬੀ ਮਿੱਟੀ ਵਿੱਚ ਮਿਲਾਉਣਾ ਹੈ॥

ਅੰਗ੍ਰੇਜ਼ ਮਲਾਹ ਪੁਰਾਣੇ ਮਿੱਤ੍ ਥੋਂ ਉਤਰ ਕੇ ਪੁਰਾਣੇ ਵੈਰੀ ਨਾਲ ਪ੍ਯਾਰ ਕਰਦਾ ਹੈ ਅਤੇ ਜਿਸ ਵੇਲੇ ਆਦਮੀਆਂ ਨੈ ਹਾਲੈਂਡ ਦਾ ਝੰਡਾ ਡਿੱਠਾ ਉਹ ਉੱਸੇ ਵੇਲੇ ਜੁੱਧ ਕਰਣ ਲਈ ਤਿਆਰ ਬਰ ਤਿਆਰ ਹੋ ਗਏ॥

ਵੈਰੀ ਚੁੱਪ ਚੁਪਾਤਾ ਅੱਗੇ ਵੱਧਦਾ ਆਉਂਦਾ ਸਾ। ਵਧਦਾ ਵਧਦਾ ਐੱਨੀਂ ਨੇੜੇ ਆ ਗਿਆ ਕਿ ਉਨ੍ਹਾਂ ਦੇ ਲਾਗੇਦੇ ਜਹਾਜ ਅੰਗ੍ਰੇਜ਼ਾਂਦੀ ਗੋਲੀ ਦੀ ਮਾਰਦੇ ਅੰਦਰ ਆ ਗਏ। ਤਦੋਂ ਝਟ ਪੱਟ ਸਰਦਾਰ ਦੇ ਜਹਾਜ਼ ਦੀਆਂ ਇੱਕ ਪਾਸੇ ਦੀਆਂ ਸਾਰੀਆਂ ਤੋਪਾਂ ਇਕੱਠੀਆਂ ਹੀ ਚੱਲਗਈਆਂ ਅਤੇ ਉਹ ਠੂਹਠਾਹ ਹੋਈ ਕਿ ਅੰਬਰ ਗੂੰਜ ਉੱਠਿਆਅਰ