ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੭)

ਅਤੇ ਉਹ ਤੇਮੂਰ ਦੇ ਵੰਸ ਦੀ ਪ੍ਰਤਿਸਟਾ ਵੱਲ ਧਿਆਨ ਨਹੀਂ ਕਰਦਾ, ਅਤੇ ਗਰੀਬਾਂ ਏਕਾਂਤ ਸੇਵੀ ਭਗਤਾਂ ਪੁਰ ਆਪਨਾ ਜੋਰ ਦਖਾਇਆ ਚਾਹੁੰਦਾ ਹੈ। ਜੇਕਰ ਆਪ ਉਨਾਂ ਗ੍ਰੰਥਾਂ ਪੁਰ ਨਿਹਚਾ ਰਖਦੇ ਹੋ, ਜਿਨ੍ਹਾਂ ਨੂੰ ਆਪ ਈਸ਼੍ਵਰ ਰਚਿਤ ਜਾਣਦੇ ਹੋ, ਤਾਂ ਉਨ੍ਹਾਂ ਵਿੱਚ ਸਾਫ਼ ਲਿਖਿਆ ਹੈ, ਕਿ ਪਰਮੇਸ਼ਰ ਸਰਬੱਤ ਸਰਿਸ਼ਟ ਦਾ ਕਰਤਾ ਹੈ, ਕੇਵਲ ਮੁਸਲਮਾਨਾਂ ਦਾ ਨਹੀਂ। ਚਾਲ ਚਲਨ ਮੂੰਹ ਦਾ ਰੰਗ ਢੰਗ ਪਰਮੇਸਰ ਦ ਇੱਛਯਾ ਨਾਲ ਹੈ, ਅਤੇ ਓਹੀ ਸਬ ਦਾ ਸਵਾਮੀ ਹੈ। ਆਪ ਦੇ ਪੂਜਾ ਅਸਥਾਨਾਂ ਵਿਖੇ ਭੀ ਉਸੇ ਦੇ ਨਾਮ ਦੀ ਉਪਾਸ਼ਨਾ ਅਤੇ ਉਸਤਤ ਕੀਤੀ ਜਾਂਦੀ ਹੈ, ਅਤੇ ਮੰਦਰਾਂ ਵਿੱਚ ਬੀ ਜਿੱਥੇ ਘੰਟੇ ਵਜਦੇ ਹਨ ਉਸੇ ਦੀ ਪੂਜਾ ਸੇਵਾ ਹੁੰਦੀ ਹੈ। ਜਾਤਾਂ ਰਸਮਾਂ ਤੇ ਮਤਾਂ ਦਾ ਦੂਰ ਕਰਨਾ ਉਸਦੀ ਇੱਛਯਾ ਦੇ ਵਿਰੁੱਧ ਹੈ। ਜਦ ਅਸੀਂ ਕਿਸੇ ਮੂਰਤ ਦੇ ਮੂੰਹ ਨੂੰ ਵਿਗਾੜਦੇ ਹਾਂ ਤਾਂ ਅਸੀ ਬਣਾਉਣ ਵਾਲੇ ਦੇ ਚਿੱਤ ਨੂੰ ਅਪ੍ਰਸੰਨ ਕਰਦੇ ਹਾਂ,ਕਿਸੇ ਕਵਿ ਨੇ ਕਿਆ ਚੰਗਾ ਆਖਿਆ ਹੈ-ਪਰਮੇਸ਼੍ਵਰ ਦੀ ਬਣਾਉਟ ਵਿੱਚ ਦੋਸ ਨਾ ਲਾਓ। ਮਤਲਬ ਇਸ ਕਹਿਣ ਦਾ ਇਹ ਹੈ ਕਿ ਆਪ ਨੇ ਜੋ ਟਿਕਸ ਤੇ ਮਸੂਲ ਹਿੰਦੂਆਂ ਤੇ ਲਾਇਆ ਹੈ ਇਹ