ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੮ )

ਨਯਾਇ ਤੇ ਇਨਸਾਫ ਤੋਂ ਬਾਹਰ ਹੇ ਅਤੇ ਪਰਮੇਸ਼੍ਵਰ ਦੇ ਨਿਯਮ ਤੋਂ ਬੀ ਬਾਹਰ ਹੈ, ਇਸ ਤਰਹਾਂ ਗਤੀਬ ਦੇਸ ਦਾ ਨਾਸ ਅਤੇ ਗ਼ਰੀਬੀ ਹੋ ਜਾਏਗੀ, ਇਸ ਤੋਂ ਬਿਨਾ ਇਹ ਨਵੀਂ ਚਾਲ ਬੀ ਹੈ, ਅਤੇ ਹਿੰਦੁਸਤਾਨ ਦੇ ਕਨੂਨ ਤੋਂ ਵਿਰੁਧ ਹੈ। ਜੇਕਰ ਤੁਸਾਂ ਨੇ ਮਜ਼੍ਹਬੀ ਨਿਸਚੇ ਦੀ ਪਾਲਨਾ ਕਰਨ ਲਈ ਇਹ ਰੀਤ ਚਲਾਈ ਹੈ, ਤਾਂ ਇਨਸਾਫ਼ ਇਹ ਦਸਦਾ ਹੈ ਜੋ ਪਹਿਲੇ ਤਾਂ ਰਾਮ ਸਿੰਘ ਕੋਲੋਂ ਟਿਕਸ ਲਿਆ ਜਾਵੇ ਜੇਹੜਾ ਹਿੰਦੂਆਂ ਦਾ ਸਰਦਾਰ ਹੈ, ਫੇਰ ਮੇਰੇ ਕੋਲੋਂ ਲਿਆ ਜਾਵੇ ਜਿਸ ਕੋਲੋਂ ਟਿਕਸ ਲੈਣ ਵਿੱਚ ਆਪਨੂੰ ਕਿਸੇ ਤਰ੍ਹਾਂ ਦਾ ਕਸ਼ਟ ਬੀ ਨਾ ਹੋਵੇਗਾ, ਪਰ ਕੀੜੀਆਂ ਅਤੇ ਮੱਖੀਆਂ ਨੂੰ ਸਤਾਉਨਾ ਮਨੁੱਖਪਨੇ ਤੋਂ ਬਾਹਰ ਹੈ: ਇਹ ਰੀਤ ਉਦਾਰਾਂ ਸੂਰਮਿਆਂ ਨੂੰ ਉਚਿਤ ਨਹੀਂ, ਕੁਝ ਅਚਰਜ ਨਹੀਂ ਕਿ ਬਾਦਸ਼ਾਹੀ ਵਜ਼ੀਰ ਜੋ ਸਦਾ ਦਰਬਾਰ ਵਿੱਚ ਰਹਿੰਦੇ ਹਨ ਉਨ੍ਹਾਂ ਨੇ ਮੁਗਲਾਂ ਦੇ ਖਾਨਦਾਨ ਦੀ ਪ੍ਰਤਿਸ਼ਟਾ ਦੇ ਰੱਖਣ ਲਈ ਕੁਝ ਆਖਿਆ ਹੋਵੇਗਾ ।।

ਔਰੰਗਜ਼ੇਬ ਨੂੰ ਇੱਕਤਾਂ ਕ੍ਰੋਧ ਰਾਣਾ ਪੂਰ ਇਹ ਸਾ ਕਿ ਉਸਨੇ ਦਾਰਾ ਦੀ ਸਹਾਇਤਾ ਕੀਤੀ ਸੀ, ਅਤੇ ਦੂਜਾ ਇਹ ਬੜਾ ਭਾਰੀ ਗੁੱਸਾ ਕਿ ਮਾਰਵਾੜ ਦੇ ਵੰਸ ਵਿੱਚੋਂ