(੧੪੦)
ਤੀਸਰੇ, ਮਾਰਵਾੜ ਦੇ ਰਾਜੇ ਜੀਤ ਸਿੰਘ ਦਾ ਜੋ ਛੋਟੀ ਉਮਰ ਦਾ ਸਾ ਸਹਾਇਕ ਹੋਨ ਕਰਕੇ ਔਰੰਗਜ਼ੇਬ ਰਾਣਾ ਪੁਰ ਬੜਾ ਗੁੱਸੇ ਸਾ। ਚੌਥੇ ਇਹ ਚਿੱਠੀ ਬੇਅਦਬੀ ਦੀ ਬਾਦਸ਼ਾਹ ਨੇ ਦੇਖੀ। ਇਨ੍ਹਾਂ ਚਵਾਂ ਕਾਰਣਾ ਕਰਕੇ ਬਾਦ ਸ਼ਾਹ ਦੇ ਚਵਾਂ ਤੱਤਾਂ ਵਿਚ ਕੁੱਧ ਦੀ ਅੱਗ ਚਮਕ ਉੱਠੀ ਤੇ ਬਹੁਤ ਸਾq ਸੈਨਾ ਲੈਕੇ ਮੇਵਾੜ ਪਰ ਚੜ੍ਹ ਪਿਆ। ਰਾਣਾ ਬੀ ਆਪਣੇ ਰਾਜ ਦੀ ਸਾਰੀ ਸੋਨਾ ਤੇ ਸਾਰੇ ਰਾਜ ਪੂਤਾਂ, ਰਾਠੌੜਾਂ ਅਤੇ ਭੀਲਾਂ ਨੂੰ, ਜੋ ਪਹਾੜਾਂ ਤੇ ਜੰਗਲਾਂ ਵਿੱਚ ਰਹਿੰਦੇ ਸੇ, ਭਲਕੇ ਔਰੰਗਜ਼ੇਬ ਦੇ ਨਾਲ ਲੜਨ ਲਈ ਤਿਯਾਰ ਹੋ ਪਿਆ। ਜਦ ਔਰੰਗਜ਼ੇਬ ਮੇਵਾੜ ਵਿੱਚ ਪਹੁੰਚਿਆ ਤਾਂ ਬੰਨੇ ਦੇ ਉੱਪਰ ਰਹਿਨ ਦੇ ਲਈ ਇੱਕ ਜਗਾਂ ਨੂੰ ਛੋਟੀ ਜੇਹੀ ਲੜਾਈ ਕਰਕੇ ਦੁਸ਼ਮਣਾਂ ਤੋਂ ਖੋਹ ਲਿਆ। ਫੇਰ ਉੱਥੋਂ ਅਗੇ ਜਾਕੇ ਚਿਤੌੜ, ਮਾਂਡਲਗੜ੍ਹ, ਮੰਦਰ,ਸੋਰ ਅਤੇ ਜੀਰਨ ਨੂੰ ਬੜੀ ਭਾਰੀ ਲੜਾਈ ਕਰਕੇ ਜਿੱਤ ਲਿਆ। ਇਤਨੇ ਚਿਰ ਵਿੱਚ ਰਾਣਾ ਨੇ ਇਸ ਤੋਂ ਅਗਲੇ ਮੋਰਚੇ ਨੂੰ ਜੋ ਅਰਾਉਲੀ ਪਹਾੜ ਦੇ ਪਾਸ ਸਾ, ਖੂਬ ਤਕੜਾ ਕਰ ਲਿਆ। ਅਤੇ ਭੀਲਾਂ ਕਿਰਾਤਾਂ ਨੂੰ ਜੋ ਪਹਾੜੀ ਜਾਤਾਂ ਸਨ ਅਤੇ ਜਿਨਾਂ ਦਾ ਕੰਮ ਧਾੜਾ ਮਾਰਨ ਦਾ ਸਾ, ਮਤ ਸੰਬੰਧੀ ਲੜਾਈ ਦੇ ਬਹਾਨੇ ਵਰਗਲਾਕੇ ਲੜਨ