(੧੪੩)
ਪੈ ਗਏ ਸੇ, ਕਿ ਜਰਾ ਲੱਕ ਸਿੱਧਾ ਕਰ ਲਈਏ, ਅਤੇ ਕਈ ਆਦਮੀ ਆਪਣੇ ਥੈਲੇ ਵਿੱਚੋਂ ਲੁਕਮਾ ਕੱਢਕੇ ਖਾਣ ਲੱਗ ਪਏ ਜੋ ਤਕੜੇ ਹੋ ਜਾਈਏ। ਰਾਣਾ ਦੇ ਦੂਤਾਂ ਨੇ ਖਬਰ ਦੱਸੀ, ਤੇ ਉਹ ਇਨ੍ਹਾਂ ਬੇਖਬਰਾਂ ਤੇ ਝਟ ਪਟ ਆ ਪਿਆ। ਅਕਬਰ ਦੇ ਬਹੁਤ ਸਾਰੇ ਸਿਪਾਹੀ ਤਲਵਾਰ ਦੀ ਭੇਟ ਹੋਏ। ਜੇਹੜੇ ਬਚ ਗਏ ਸੇ ਉਹ ਪ੍ਰਾਣ ਲੈਕੇ ਨੱਸ ਗਏ। ਪਰ ਭੱਜਕੇ ਕਿੱਥੇ ਜਾ ਸਕਦੇ ਸੇ, ਸ਼ਤ੍ਰੂਆਂ ਨੇ ਪਹਿਲਾਂ ਹੀ ਨਾਕੇ ਰੋਕ ਲਏ ਸੇ। ਫੇਰ ਰਾਜਪੂਤਾਂ ਨੇ ਪਿੱਛਾ ਕੀਤਾ। ਅਕਬਰ ਉਥੇ ਪਹਾੜਾਂ ਵਿੱਚ ਟੱਕਰਾਂ ਖਾਂਦਾ ਫਰਿਆ। ਔਰੰਗਜ਼ੇਬ ਨੂੰ ਬੀ ਏਹ ਖਬਰ ਮਿਲ ਗਈ, ਛੇਤੀ ਨਾਲ ਇੱਕ ਤੁੰਮਣ ਸੈਨਾ ਦਾ ਦਲੇਰ ਖਾਂ ਅਫ਼ਸਰ ਦੇ ਨਾਲ ਅਕਬਰ ਦੀ ਸਹਾਇਤਾ ਲਈ ਭੇਜਿਆ। ਦਲੇਰ ਖਾਂ ਦਰੇ ਦੀ ਫੌਜ ਨੂੰ ਚੀਰਦਾ ਹੋਇਆ ਮੈਦਾਨ ਵਿੱਚ ਜਾ ਪਹੁੰਚਿਆ ਪਰੰਤ ਇਤਨੇ ਚਿਰ ਤੀਕੂੰ ਅਕਬਰ ਰਾਜਪੂਤਾਂ ਨਾਲ ਸਲਾਹ ਕਰਕੇ ਉਸ ਘੇਰੇ ਵਿਚੋਂ ਦੂਸਰੇ ਦਰੇ ਦੇ ਰਸਤਿਓਂ ਬਾਹਰ ਨਿਕਲ ਚੁੱਕਾ ਸਾ। ਇਸ ਦੀ ਖਬਰ ਦਲੇਰ ਖਾਂ ਨੂੰ ਬਿਲਕੁਲ ਨਾ ਹੋਈ, ਇਸ ਆਉਂਦਿਆਂ ਹੀ ਲੜਾਈ ਸ਼ੁਰੂ ਕਰ ਦਿੱਤੀ, ਪਰ ਇਸ ਨੂੰ ਬੀ ਓਹ ਸਕਟ ਬਣਿਆ ਜੋ ਅਕਬਰ ਨੂੰ ਹੋਇਆ ਸਾ। ਚੁਫੇਰਿਉਂ