ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੪)

ਸ਼ਤ੍ਰੂਆਂ ਦੇ ਘੇਰੇ ਵਿੱਚ ਆ ਗਿਆ, ਅਤੇ ਝਟ ਪਟ ਚਵਾਂ ਪਾਸਿਓਂ ਸ਼ਤ੍ਰੂ ਉਸ ਦੇ ਉੱਪਰ ਆ ਗੱਜੇ ਅਤੇ ਸਾਰੀ ਫੌਜ ਦਾ ਸਤ੍ਯਾਨਾਸ ਹੋ ਗਿਆ। ਇਸ ਜਿੱਤ ਤੋਂ ਪਿੱਛੇ ਰਾਣਾ ਨੇ ਔਰੰਗਜ਼ੇਬ ਪੁਰ ਜੋ ਦਰੇ ਬਾਹਰ ਬੈਠਾ ਹੋਇਆ ਜੰਗ ਦੇ ਪਰਣਾਮ ਨੂੰ ਉਡੀਕਦਾ ਸੀ, ਹੱਲਾ ਕਰ ਦਿੱਤਾ। ਭਾਵੇਂ ਔਰੰਗਜ਼ੇਬ ਦੇ ਤੋਪਖਾਨੇ ਵਿੱਚ ਫਰਾਂਸੀਸੀ ਗੋਲਮਦਾਜ਼ ਸੇ ਪਰ ਰਾਜਪੂਤਾਂ ਦੀਆਂ ਬਰਛੀਆਂ ਦੇ ਅੱਗੇ ਉਨ੍ਹਾਂ ਦੀ ਗੋਲਮਦਾਜੀ ਕੁਝ ਨ ਕਰ ਸਕੀ। ਜਾਂ ਤਾਂ ਸਾਹਮਨਿਓ। ਇਕ ਗੁਬਾਰ ਜੇਹਾ ਦਿੱਸਦਾ ਸੀ ਕਿ ਝਟ ਪਟ ਬਿਜਲੀ ਦੀ ਨ੍ਯਾਈਂ ਰਾਜਪੂਤ ਆ ਨਿਕਲੇ, ਬੜੇ ਭਾਰੀ ਘਮਸਾਨ ਦਾ ਜੰਗ ਹੋਇਆ ਅਤੇ ਥੋੜੇ ਚਿਰ ਵਿੱਚ ਲਹੂ ਦੀ ਨਦੀ ਵਗ ਤੁਰੀ ਅਤੇ ਜੋਧਿਆਂ ਦੇ ਸਿਰ ਝੜ ਪਏ। ਦੋਹਾਂ ਪਾਸਿਆਂ ਦੇ ਬੜੇ ਬੜੇ ਬਹਾਦਰ ਜੋਧਾ ਆਪਨੀ ਸੂਰਮਤਾ ਦਾ ਮਸੂਲ ਦੇ ਕੇ ਤਲਵਾਰ ਦੀ ਧਾਰ ਦੇ ਘਾਟ ਦੇ ਰਸਤੇ ਸੰਸਾਰ ਤੋਂ ਪਾਰ ਹੋ ਗਏ। ਹਰ ਇਕ ਸਿਪਾਹੀ ਟੁਕੜੇ ਟੁਕੜੇ ਹੋਕੇ ਲੜਿਆ ਅਤੇ ਨਿਮਕ ਦੀ ਪ੍ਰਤਿਗ੍ਯਾ ਤੋਂ ਛੁਟਕਾਰਾ ਪਾਇਆ, ਪਰੰਤੂ ਰਾਜਪੂਤਾਂ ਦੇ ਖੰਡਿਆਂ ਨੇ ਮੁਗਲਾਂ ਦੀਆਂ ਤੇਗਾਂ ਦਾ ਮੂੰਹ ਮੋੜ ਦਿੱਤਾ, ਅਤੇ ਜੰਗ ਦਾ ਮੈਦਾਨ ਰਾਣਾ ਦੇ ਹੱਥ ਵਿੱਚ ਆ ਗਿਆ॥