ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੯ )

ਕਿਉਂ ਨਹੀਂ ਕਰਦਾ ਅਤੇ ਰੋਂਦਾ ਹੈਂ? ਬਗਲਾ ਬੋਲਿਆ ਤੂੰ ਸੱਚ ਕਹਿੰਦਾ ਹੈਂ ਪਰ ਮੈਨੂੰ ਵੈਰਾਗ ਉਪਜਿਆ ਹੈ ਦੇਖ ਤਾਂ ਸਹੀ ਜੋ ਮੈਂ ਨਜ਼ੀਕ ਆਏ ਮੱਛਾਂ ਨੂੰ ਬੀ ਨਹੀਂ ਖਾਂਦਾ। ਓਹ ਬੋਲਿਆ ਕਿਸ ਲਈ ਵੈਰਾਗ ਹੋਯਾ ਹੈ? ਬਗਲਾ ਬੋਲਿਆ ਮੈਂ ਇੱਥੇ ਹੀ ਜੰਮਿਆ ਤੇ ਇੱਥੇ ਹੀ ਪਲਿਆ ਹਾਂ, ਹੁਣ ਮੈਂ ਸੁਣਿਆ ਹੈ ਜੋ ਬਾਰਾਂ ਬਰਸਾਂ ਦੀ ਔੜ ਲੱਗ ਗੀ। ਕੁਲੀਰਕ ਬੋਲਿਆ ਕਿਸ ਪਾਸੋਂ ਸੁਣਿਆ ਹੈ? ਬਗਲਾ ਬੋਲ੍ਯਾ ਜੋਤਸ਼ੀ ਪਾਸੋਂ ਸੁਨਿਆ ਹੈ ਕਿ ਜਦ ਛਨਿੱਛਰ ਵਾਰ ਰੋਹਿਣੀ ਦੇ ਰਥ ਨੂੰ ਲੰਘ ਕੇ ਮੰਗਲ ਅਥਵਾ ਸ਼ੁਕ੍ਰ ਦੇ ਪਾਸ ਜਾਏ ਤਦ ਮੀਂਹ ਨਹੀਂ ਪੈਂਦਾ, ਸੋ ਹੁਣ ਇਹ ਬਾਤ ਹੋਈ ਹੈ ਇਸ ਲਈ ਵਰਖਾ ਨਹੀਂ ਹੋਵੇਗੀ। ਇਸ ਬਾਤ ਨੂੰ ਵਰਾਹ ਮੇਹਰ ਨਾਮ ਸਧਾਂਤ ਵਿੱਚ ਲਿਖਿਆ ਹੈ॥


॥ ਦੋਹਰਾ॥


ਰੋਹਨਿ ਰਥ ਕੋ ਅਰਕ ਸੁਤ ਜਬ ਭੇਦਤ ਹੈ ਜਾਇ। ਵਰਖ ਦ੍ਵਾਦਸ ਲਗ ਤਬੀ ਮੇਘ ਨੇ ਬਰਸਤ ਆਇ॥