ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੨ )

ਵਾਲੇ ਬਗਲੇ ਨੇ ਇਹ ਜਾਨਕੇ ਜੋ ਇਹ ਜਲਚਰ ਹੈ। ਜ਼ਮੀਨ ਉੱਪਰ ਤੁਰ ਨਹੀਂ ਸੱਕੇਗਾ, ਆਖਿਆ ਹੇ ਕੁਲੀਰਕ ਕੋਈ ਸਰੋਵਰ ਨਹੀਂ, ਮੈਂ ਤਾਂ ਆਪਣੇ ਪੇਟ ਭਰਨ ਦਾ ਬਹਾਨਾ ਬਨਾਯਾ ਹੈ, ਹੁਨ ਤੂੰ ਅਪਨੇ ਇਸ਼ਟ ਨੂੰ ਯਾਦ ਕਰ ਜੋ ਤੈਨੂੰ ਇੱਥੇ ਮਾਰਕੇ ਭੋਜਨ ਕਰਾਂਗਾ। ਕੁਲੀਰਕ ਨੇ ਸੁਨਦੇ ਸਾਰ ਉਸਦੀ ਗਰਦਨ ਨੂੰ ਕੌਲ ਡੰਡੀ ਵਾਂਗ ਤੋੜ ਦਿੱਤਾ ਅਤੇ ਉਹ ਮਰ ਗਿਆ॥

ਬਗਲੇ ਦੇ ਸਿਰ ਨੂੰ ਲੈ ਕੇ ਕਲੀਰਕ ਤਲਾ ਦੇ ਕੋਲ ਜਦ ਆਯਾ ਤਾਂ ਉਸਨੂੰ ਜਲ ਜੀਵਾਂ ਨੇ ਪੁੱਛਿਆ, ਭਈ ਤੂੰ ਕਿਉਂ ਮੁੜ ਆਯਾ ਹੈ ਅਤੇ ਓਹ ਸਾਡਾ ਮਾਮਾ ਕਿਉਂ ਨਹੀਂ ਆਯਾ? ਅਸੀਂ ਤਾਂ ਉਸਦੇ ਆਓਨ ਨੂੰ ਪਏ ਦੇਖਦੇ ਹਾਂ, ਇਸ ਬਾਤ ਨੂੰ ਸੁਨਕੇ ਕੁਲੀਰਕ ਬੋਲਿਆ ਤੁਸੀਂ ਸਾਰੇ ਮੂਰਖ ਹੋ, ਉਸਨੇ ਤਾਂ ਸਭਨਾਂ ਨੂੰ ਮਾਰ ਕੇ ਖਾ ਲਿਆ ਹੈ, ਮੇਰੀ ਉਮਰਾ ਬਾਕੀ ਸੀ ਇਸ ਲਈ ਬਚ ਗਿਆ ਹਾਂ ਅਰ ਵਿਸਾਹ ਘਾਤੀ ਦਾ ਸਿਰ ਲੈ ਆਯਾ ਹਾਂ, ਹੁਨ ਕੁਝ ਡਰ ਨਾ ਕਰੋ॥

ਕਾਗ ਬੋਲਿਆ, ਹੇ ਗਿੱਦੜ ਇਹ ਗੱਲ ਤਾਂ ਠੀਕ ਹੈ ਪਰ ਓਹ ਦੁਸ਼ਟ ਸਰਪ ਕਿਸ ਪ੍ਰਕਾਰ ਮਰੇਗਾ? ਗਿੱਦੜ