ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੫੩ )
ਬੋਲ੍ਯਾ ਤੂੰ ਕਿਸੇ ਨਗਰ ਵਿਖੇ ਜਾਹ ਅਤੇ ਉੱਥੋਂ ਕਿਸੇ ਰਾਜੇ ਅਥਵਾ ਸ਼ਾਹੂਕਾਰ ਦਾ ਸੋਨੇ ਦਾ ਹਾਰ ਚੱਕ ਕੇ ਲੈਆ ਅਤੇ ਉਸਦੇ ਖੋਲ ਵਿੱਚ ਸੁਟਦੇ, ਤਦ ਓਹ ਮਰੇਗਾ। ਇਸ ਬਾਤ ਨੂੰ ਸੁਣਕੇ ਕਾਂ ਅਤੇ ਕਾਓਣੀ ਦੋਵੇਂ ਉੱਡਕੇ ਇੱਕ ਤਲਾ ਉੱਤੇ ਜੋ ਗਏ,ਕੀ ਦੇਖਦੇ ਹਨ ਜੋ ਉੱਥੇ ਰਾਜੇ ਦੀਆਂ ਰਾਣੀਆਂ ਗਹਿਣੇ ਉਤਾਰ ਕੇ ਸ਼ਨਾਨ ਕਰਨ ਲੱਗੀਆਂ ਹਨ, ਕਾਂ ਝੱਟ ਨਾਲ ਇੱਕ ਹਾਰ ਚੁੰਜ ਵਿੱਚ ਫੜਕੇ ਉੱਡ ਗਯਾ। ਉਸਦੇ ਮਗਰ ਰਾਜਾ ਦੇ ਨੌਕਰ ਦੋੜੇ,ਕਾਗਨੇ ਓਹ ਹਾਰ ਉਸ ਖੋਲ ਵਿੱਚ ਲਿਆ ਸਿੱਟਿਆ। ਰਾਜਾ ਦੇ ਨੌਕਰ ਨ ਉਸ ਜਗਾਂ ਦੀ ਭਾਲ ਕਰਦਿਆਂ ਸਰਪ ਨੂੰ ਮਾਰਕੇ ਹਾਰ ਲੈ ਲਿਆ, ਤਦ ਤੋਂ ਓਹ ਕਾਗ ਅਨੰਦ ਨਾਲ ਦਿਨ ਬਿਤਾਉਨ ਲੱਗਾ। ਅਜੇਹੀ ਕੋਈ ਬਾਤ ਨਹੀਂ ਜੋ ਬੁਧਮਾਨ ਕੋਲੋਂ ਨਾਂ ਹੋ ਸਕੇ॥
॥ਦੋਹਰਾ॥
ਜਾਕੋ ਬੁਧਿ ਤਿਸੇ ਬਲ ਨਿਰਬੁਧਨ ਬਲ ਨਾਹਿ। ਮਦਮਾਤੇ ਮ੍ਰਿਗ ਰਾਜ ਕੋ ਸਸੇ ਬਿਠਾਸਿਓ ਆਹਿ॥