ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੬ )

ਬੁੱਧਿ ਦੇ ਨਾਲ ਪਰਦੇਸ ਨੂੰ ਤੁਰ ਪਿਆ। ਪਰਦੇਸ ਬਿਖੇ ਧਰਮ ਬੁੱਧਿ ਦੇ ਪ੍ਰਤਾਪ ਕਰਕੇ ਪਾਪ ਬੁੱਧਿ ਨੇ ਬਹੁਤ ਸਾਰਾ ਧਨ ਇਕੱਠਾ ਕੀਤਾ,ਫੇਰ ਦੋਵੇਂ ਜਣੇ ਬਹੁਤ ਸਾਰਾ ਧਨ ਲੈ ਕੇ ਖ਼ੁਸ਼ੀ ਹੋਏ ਹੋਏ ਆਪਨੇ ਸ਼ਹਿਰ ਨੂੰ ਤੁਰ ਪਏ, ਕਿਆ ਠੀਕ ਕਿਹਾ ਹੈ:--

॥ ਦੋਹਰਾ॥

ਵਿਦ੍ਯਾ ਧਨ ਅਰ ਸਿਲਪ ਇਹ ਜਾਂ ਕੋ ਮਿਲ ਹੈਂ ਤੀਨ।
ਸੌ ਯੋਜਨ ਵਤ ਕੋਸ ਕੋ ਤੇ ਮਾਨਤ ਪਰਬੀਨ॥

ਤਦੇ ਆਪਣੇ ਸ਼ਹਿਰ ਦੇ ਨਜ਼ਦੀਕ ਆਕੇ ਪਾਪ ਬੁੱਧਿ ਨੇ ਧਰਮ ਬੁੱਧ ਨੂੰ ਕਿਹਾ,ਹੇ ਭਾਈ! ਇਹ ਸਾਰਾ ਧਨ ਘਰ ਵਿਖੇ ਨਹੀਂ ਲੈ ਜਾਨਾ ਚਾਹੀਏ ਕਿਉਂ ਜੋ ਸਾਰੇ ਸਨਬੰਧੀ ਮੰਗਨਗੇ ਇਸ ਲਈ ਇਸ ਧਨ ਨੂੰ ਇਸ ਸੰਘਨੇ ਬਨ ਵਿਖੇ ਦੱਬਕੇ ਥੋੜਾ ਜਿਹਾ ਲੈ ਚੱਲੀਏ, ਜਦ ਫੇਰ ਕਦੋ ਲੋੜ ਪਏਗੀ ਤਾਂ ਆਕੇ ਲੈ ਜਾਵਾਂਗੇ, ਦੇਖ ਮਹਾਤਮਾਂ ਨੇ ਐਉਂ ਕਿਹਾ ਹੈ॥

॥ਦੋਹਰਾ॥

ਬੁੱਧਿਮਾਨ ਨਿਜ ਸ੍ਵਲਪ ਭੀ ਨਾਂਹਿ ਦਿਖਾਵੇ ਦ੍ਰਬ੍ਯ।
ਧਨ ਦੇਖਤ ਮੁਨਿ ਮਨ ਡਿਗੇ ਐਸੇ ਹੈ ਭਵਤਬ੍ਯ।