ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪ )

ਸਾ ਕਿ ਇੱਕ ਮਹੀਨ ਜੇਹੀ ਜਾਤਕਾਂ ਵਾਲੀ ਆਵਾਜ ਆਈ ਮਹਾਰਾਜ ਮੈਨੂੰ ਜਾਣ ਦਿਓ॥

ਅਤੇ ਉਥੇ ਇੱਕ ਨਿੱਕਾ ਜਿਹਾ ਮੁੰਡਾ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਸਿਰੋਂ ਪੈਰੋਂ ਨੰਗਾ ਸਰਜਾਨ ਅੱਗੇ ਸਿਰ ਨਿਵਾਕੇ ਆ ਖੜਾ ਹੋਇਆ। ਬਿਲਕੁਲ ਉਸੇ ਤਰ੍ਹਾਂ ਜਿੰਕੁਰ ਸਰਜਾਨ ਨੈ ਆਪਣੇ ਸਰਦਾਰ ਅੱਗੇ ਪੈਂਤੀ ਵਰ੍ਹੇ ਪਹਿਲਾਂ ਨਿਵਾਇਆ ਸਾ। ਮੁੰਡੇ ਦਾ ਲੜਾਈ ਦੇ ਘਮਸਾਨ ਵਿੱਚ ਰਹਿ ਚੁੱਕੇ ਹੋਣਾ ਪਰਤੱਖ ਸਾ,ਬਰੂਦ ਨਾਲ ਓਹਦੇ ਹੱਥ ਕਾਲੇ ਸਨ ਅਤੇ ਓਹਦੇ ਪਾਟੇ ਹੋਏ ਕੱਪੜਿਆਂ ਉੱਪਰ ਲਹੂ ਦੇ ਛੱਟੇ ਪਏ ਹੋਏ ਸਨ। ਪਰ ਓਹਦੀਆਂ ਚਮਕਦੀਆਂ ਨਿਡਰ ਨੀਲੀਆਂ ਅੱਖਾਂ ਵਿੱਚੋਂ ਅਜੇਹੀ ਵਰਿਆਮੀ ਪਰਗਟ ਪਈ ਹੁੰਦੀ ਸੀ ਕਿ ਜੋ ਦਸਾ ਸਧਾਰਣ ਆਦਮੀਆਂ ਵਿੱਚ ਬੀ ਨਹੀਂ ਹੁੰਦੀ॥

ਕਾਕਾ-ਤੂੰ ਜਾਏਗਾ? ਇਸ ਸਮੁੰਦਰ ਵਿੱਚ ਐਨੀ ਦੂਰ ਤੂੰ ਕਦੀ ਨ ਤਰ ਸੱਕੇਂਗਾ, ਅਤੇ ਹੁਣ ਜਦ ਕਿ ਚੁਫੇਰੇ ਗੋਲੇ ਪਏ ਵਸਦੇ ਹਨ॥

ਮੁੰਡਾ ਬੋਲਿਆ-ਕੀ ਮੈਂ ਨਹੀਂ ਤਰ ਸਕਦਾ? ਇਸ ਥੋਂ ਪਹਿਲਾਂ ਮੈਂ ਕਈ ਵਧੀਕ ਔਖੇ ਕੰਮ ਕੀਤੇ ਹਨ ਅਤੇ ਗੋਲਿਆਂ ਬਾਬਤ ਜੋ ਤੁਸਾਂ ਆਖਿਆ ਹੈ