ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੭੦ )

ਪਾਪੀ ਦਾ ਪਿਤਾ ਬੋਲਿਆ ਸੁਨੋ! ਇਹ ਧਨ ਧਰਮਬੁੱਧਿ ਨੇ ਚੁਰਾਯਾ ਹੈ। ਇਸ ਬਾਤ ਨੂੰ ਸੁਨਕੇ ਅਦਾਲਤੀਆਂ ਨੇ ਅਸਚਰਜ ਹੋਕੇ ਜਿਤਨੇ ਚਿਰ ਬਿਖੇ ਧਰਮਬੁੱਧਿ ਦੇ ਦੰਡ ਦੇਨ ਲਈ ਧਰਮ ਸ਼ਾਸਤ੍ਰ ਨੂੰ ਦੇਖਨ ਲਗੇ ਉਤਨੇ ਚਿਰ ਬਿਖੇ ਧਰਮਬੁੱਧਿ ਨੇ ਉਸ ਦਰਖਤ ਨੂੰ ਕੱਖਾਂ ਕਾਨਿਆਂ ਨਾਲ ਲਪੇਟ ਕੇ ਅੱਗ ਲਾ ਦਿੱਤੀ। ਜਦ ਜੰਡ ਦੇ ਦਰਖਤ ਨੂੰ ਅੱਗ ਲਗੀ। ਉਸ ਅੱਗ ਦੇ ਸੇਕ ਨਾਲ ਪਾਪਬੁਧਿ ਦਾ ਪਿਤਾ ਅੰਨ੍ਹਾਂ ਹੋ ਗਿਆ ਅਤੇ ਸੜਦਾ ਹੋਯਾ ਰੋਂਦਾ ਰੋਂਦਾ ਬਾਹਰ ਨਿਕਲ ਆਯਾ, ਤਦ ਅਦਾਲਤੀਆਂ ਨੇ ਪੁੱਛਿਆ ਇਹ ਕੀ ਬ੍ਰਿਤਾਂਤ ਹੈ? ਇਸ ਬਾਤ ਨੂੰ ਸੁਨਕੇ ਉਸਨੇ ਸਾਰਾ ਬ੍ਰਿਤਾਂਤ ਅਪਨੇ ਪ੍ਰਤ੍ਰ ਦਾ ਸੁਨਾਯਾ॥

ਫੇਰ ਅਦਾਲਤੀ ਪਾਪਬੁੱਧਿ ਨੂੰ ਉਸੇ ਜੰਡ ਦੇ ਰੁਖ ਨਾਲ ਲਟਕਾ ਕੇ ਧਰਮਬੁੱਧਿ ਦੀ ਉਸਤਤਿ ਕਰਕੇ ਐਉਂ ਬੋਲੇ। ਵਾਹਵਾ ਕਿਹਾ ਸੁੰਦਰ ਬਚਨ ਮਹਾਤਮਾਂ ਨੇ ਕਿਹਾ ਹੈ:-

॥ ਦੋਹਰਾ॥

ਚਿੰਤਨ ਕਰੇ ਉਪਾਇ ਕੋ ਤਥਾ ਨਾਸ ਭੀ ਸੋਚ॥
ਨਕੁਲੇ ਨੇ ਸਭ ਬਕ ਹਨੇ ਨਿਰਖਤ ਹੀ ਬਕ ਪੋਚ॥

ਧਰਮ ਬੁੱਧਿ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ? ਓਹ ਬੋਲੇ ਸੁਨੋ:-