ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੭੧ )

॥ ਕਥਾ ॥

ਕਿਸੇ ਬਨ ਵਿਖੇ ਇਕ ਬ੍ਰਿਛ ਦੇ ਉੱਪਰ ਬਹੁਤ ਸਾਰੇ ਬਗਲੇ ਰਹਿੰਦੇ ਸੇ। ਉਸਦੀ ਖੋਲ ਵਿਖੇ ਇਕ ਕਾਲਾ ਸਰਪ ਰਹਿੰਦਾ ਸਾ, ਓਹ ਸਰਪ ਬਗਲੇ ਦੇ ਬੱਚਿਆਂ ਨੂੰ ਬਿਨਾਂ ਪਰਾਂ ਦੇ ਜੰਮਿਆਂ ਹੀ ਖਾ ਜਾਂਦਾ ਸਾ। ਇਕ ਦਿਨ ਇੱਕ ਬਗਲਾ,ਜਿਸਦੇ ਬੱਚੇ ਕਾਲੇ ਸਰਪ ਨੇ ਖਾਧੇ ਸੇ, ਓਹ ਬੜਾ ਬੈਰਾਗਵਾਨ ਹੋਯਾ ਰੋਂਦਾ ਰੋਂਦਾ ਕਿਸੇ ਤਲਾ ਦੇ ਕੰਢੇ ਤੇ ਜਾਕੇ ਨੀਵਾਂ ਮੂੰਹ ਕਰਕੇ ਬੈਠਾ ਸਾ। ਤਦ ਓਸ ਨੂੰ ਓਹੋ ਜੇਹਾ ਦੇਖਕੇ ਇਕ ਕੁਲੀਰਕ ਨਾਮੀ ਜਲ ਜੀਵ ਉਸ ਦੇ ਪਾਸ ਜਾਕੇ ਬੋਲਿਆ, ਹੇ ਮਾਂਮੇ! ਤੂੰ ਕਿਸ ਲਈ ਰੋਂਦਾ ਹੈਂ? ਬਗਲਾ ਬੋਲਿਆ ਮੈਂ ਕਿਆ ਕਰਾਂ ਮੇਰੇ ਮੰਦ ਭਾਗੀ ਦੇ ਬੱਚਿਆਂ ਨੂੰ ਖੋਲ ਵਿਖੇ ਰਹਿਨ ਵਾਲੇ ਸਰਪ ਨੇ ਖਾ ਲਿਆ ਹੈ, ਇਸ ਲਈ ਮੈਂ ਪੁਤ੍ਰਾਂ ਦੇ ਦੁਖ ਕਰਕੇ ਰੋਂਦਾ ਹਾਂ ਸੋ ਜੇਕਰ ਕੋਈ ਉਪਾਓ ਓਸਦੇ ਨਾਸ ਦਾ ਜਾਨਦਾ ਹੈਂ ਤਾਂ ਦਸ। ਇਸ ਬਾਤ ਨੂੰ ਸੁਨਕੇ ਕੁਲੀਰਕ ਸੋਚਨ ਲਗਾ, ਇਹ ਸਾਡਾ ਸ੍ਵਭਾਵਕ ਵੈਰੀ ਸਾਡੀ ਜਾਤ ਦਾ ਹੈ,ਸੋ ਇਸਨੂੰ ਅਜੇਹਾ ਝੂਠਾ ਉਪਦੇਸ਼ ਦੇਵਾਂ ਕਿ ਜਿਸ ਕਾਰ ਹੋਰ ਬੀ ਬਗਲੇ ਮਰ ਜਾਨ॥