ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/180

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੭੭ )

॥ ਕਥਾ ॥

ਕਿਸੇ ਰਾਜੇ ਦਾ ਇੱਕ ਬਾਂਦਰ ਬੜਾ ਪਿਆਰਾ ਅਰ ਸਰੀਰ ਦਾ ਰਾਖਾ ਜੋ ਹਰ ਵੇਲੇ ਅੰਤਾਪੁਰ ਵਿਖੇ ਬੀ ਸਾਥ ਰਹਿੰਦਾ ਸਾ, ਬੜਾ ਵਿਸ੍ਵਾਸੀ ਸਾ। ਇੱਕ ਦਿਨ ਸੁੱਤੇ ਹੋਏ ਰਾਜੇ ਨੂੰ ਬਾਂਦਰ ਪੱਖਾ ਝੱਲ ਰਿਹਾ ਸਾ ਤਾਂ ਇੱਕ ਮੱਖੀ ਰਾਜੇ ਦੀ ਵੱਖੀ ਤੇ ਆ ਬੈਠੀ, ਉਸ ਬਾਂਦਰ ਨੇ ਉਸ ਨੂੰ ਕਈ ਵਾਰੀ ਉਡਾਯਾ ਪਰ ਓਹ ਫੇਰ ਬੀ ਉਡ ਕੇ ਉੱਥੇ ਹੀ ਆ ਬੈਠੇ, ਤਦ ਸੁਭਾਵਕ ਚੰਚਲ ਮੂਰਖ ਬਾਂਦਰ ਨੇ ਕ੍ਰੋਧ ਵਿਖੇ ਆਕੇ ਤਲਵਾਰ ਖਿੱਚ ਕੇ ਜਿਉਂ ਉਸ ਮੱਖੀ ਉੱਪਰ ਮਾਰੀ ਓਹ ਤਾਂ ਉੱਡ ਗਈ ਪਰ ਓਹ ਤਲਵਾਰ ਰਾਜੇ ਦੀ ਵੱਖੀ ਵਿਖੇ ਲੱਗੀ ਤੇ ਰਾਜਾ ਮਰ ਗਿਆ। ਇਸ ਲਈ ਜੋ ਰਾਜਾ ਆਪਨੀ ਸੁਖ ਚਾਹੇ ਉਹ ਕਦੇ ਮੂਰਖ ਨੂੰ ਆਪਨੇ ਪਾਸ ਨਾ ਰੱਖੇ। ਦੂਸਰੀ ਬਾਤ ਏਹ ਹੈ ਜੋ ਇੱਕ ਬ੍ਰਾਹਮਨ ਬੜਾ ਵਿਦ੍ਵਾਨ ਸਾ ਪਰ ਪੂਰਬ ਦੇ ਜਨਮ ਕਰਕੇ ਉਸ ਨੂੰ ਚੋਰੀ ਦੀ ਆਦਤ ਪੈ ਗਈ ਸੀ। ਇੱਕ ਦਿਨ ਉਸ ਨਗਰ ਵਿਖੇ ਚਾਰ ਬ੍ਰਹਮਨ ਆਏ, ਉਨ੍ਹਾਂ ਨੇ ਬਹੁਤ ਸਾਰੀ ਜ੍ਵਾਹਰਾਤ ਖਰੀਦੀ. ਉਨ੍ਹਾਂ ਨੂੰ ਦੇਖ ਕੇ ਉਸ ਚੋਰ ਪੰਡਿਤ ਨੇ ਸੋਚਿਆ ਭਈ ਕਿਸੇ ਪ੍ਰਕਾਰ ਇਨ੍ਹਾਂ