ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/182

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੭੯ )

ਉਨ੍ਹਾਂ ਨੇ ਉਸਦੀ ਬਾਤ ਸੁਨਕੇ ਕਿਹਾ, ਹੱਛਾ ਸਾਡੇ ਨਾਲ ਹੀ ਚਲ। ਜਦ ਓਹ ਤੁਰ ਪਏ ਤਾਂ ਪਲੀ ਪੁਰ ਨਾਮੀ ਸ਼ਹਿਰ ਦੇ ਨਜਦੀਕ ਇੱਕ ਕਾਗ ਨੇ ਇਹ ਅਵਾਜ ਦਿੱਤੀ, ਹੈ ਭੀਲੋ ਦੌੜੋ ਇਹ ਸਵਾ ਲੱਖ ਰੁਪੈਯਾ ਲਈ ਜਾਂਦੇ ਹਨ। ਤਦ ਉਸ ਕਾਗ ਬਾਣੀ ਨੂੰ ਸਮਝਕੇ ਭੀਲ ਦੌੜੇ ਅਤੇ ਸੋਟਿਆਂ ਦੇ ਨਾਲ ਉਨ੍ਹਾਂ ਨੂੰ ਕੁੱਟਕੇ ਉਨ੍ਹਾਂ ਦੇ ਕੱਪੜੇ ਖੋਹ ਲਏ ਪਰ ਧਨ ਕੁਝ ਨਾ ਲੱਭਾ। ਭੀਲ ਬੋਲੇ ਭਈ ਕਦੇ ਕਾਗ ਦੀ ਬਾਣੀ ਝੂਠੀ ਨਹੀਂ ਹੋਈ, ਇਸ ਲਈ ਆਪਦੇ ਪਾਸ ਧਨ ਹੈ ਸੋ ਸਾਨੂੰ ਦੇ ਦੇਵੋ ਨਹੀਂ ਤਾਂ ਅਸੀਂ ਆਪਨੂੰ ਮਾਰਕੇ ਤੁਹਾਡੇ ਸਰੀਰ ਨੂੰ ਪਾੜਕੇ ਦੇਖ ਲਵਾਂਗੇ। ਤਦ ਉਨ੍ਹਾਂ ਭੀਲਾਂ ਦੀ ਇਸ ਬਾਤ ਨੂੰ ਸੁਨ ਕੇ ਓਸ ਚੋਰ ਪੰਡਿਤ ਨੇ ਸੋਚਿਆ ਜੇ ਕਰ ਇਹ ਇਨ੍ਹਾਂ ਬ੍ਰਾਹਮਣਾਂ ਨੂੰ ਮਾਰਕੇ ਇਨ੍ਹਾਂ ਦੇ ਸਰੀਰ ਦਾ ਧਨ ਲੈਨਗੇ ਤਾਂ ਓਸ ਲਾਲਚ ਕਰਕੇ ਮੈਨੂੰ ਬੀ ਮਾਰਨਗੇ ਇਸ ਲਈ ਮੈਂ ਪਹਿਲਾਂ ਆਪਨੀ ਜਾਨ ਦੇ ਦੇਵਾਂ ਸੋ ਮੇਰੇ ਸਰੀਰ ਵਿੱਚੋਂ ਤਾਂ ਧਨ ਨਾ ਨਿਕਲੇਗਾ, ਇਸ ਲਈ ਇਹ ਛੁਟਕਾਰਾ ਪਾ ਜਾਨਗੇ। ਮਹਾਤਮਾਂ ਨੇ ਐਉਂ ਕਿਹਾ ਹੈ:-