ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੮੩ )

ਰੁਕੇ ਹੋਏ ਉਨ੍ਹਾਂ ਚਾਉਲਾਂ ਨੂੰ ਵਿਖਦੀ ਨ੍ਯਾਈਂ ਜਾਨ ਕੇ ਨੇੜੇ ਨ ਆਏ। ਇਤਨੇ ਚਿਰ ਵਿਖੇ ਚਿਤ੍ਰ ਗ੍ਰੀਵ ਨਾਮੀ ਕਬੂਤਰਾਂ ਦਾ ਰਾਜਾ ਹਜਾਰਾਂ ਕਬੂਤਰਾਂ ਦੇ ਨਾਲ ਪ੍ਰਾਨ ਯਾਤ੍ਰਾ ਲਈ ਫਿਰਦਾ ਫਿਰਦਾ ਉਨ੍ਹਾਂ ਚੋਣਾਂ ਨੂੰ ਦੇਖਕੇ ਲਘੁਪਤਨਕ ਦਾ ਹਟਾਯਾ ਹੋਯਾ ਬੀ ਜਿਹਬਾ ਦੇ ਸ੍ਵਾਦ ਲਈ ਖਾਨ ਵਾਸਤੇ ਉਤਰਿਆ ਅਰ ਸਾਰਿਆਂ ਕਬੂਤਰਾਂ ਸਮੇਤ ਬੱਧਾ ਗਿਆ। ਠੀਕ ਕਿਹਾ ਹੈ:-

॥ ਦੋਹਰਾ ॥

ਮੀਨ ਸਦਾ ਜਲ ਮੇਂ ਰਹੇ ਤਜ ਕਰ ਸਗਲੇ ਤ੍ਰਾਸ।
ਰਸਨਾ ਕੇ ਹਿਤ ਮੂਢ ਜਨ ਕਰੇ ਅਪਨਾ ਨਾਸ॥

ਅਥਵਾ ਦੈਵ ਦੇ ਪ੍ਰਤਿਕੂਲ ਹੋਯਾ ਇਹ ਸਬ ਕੁਝ ਹੋ ਜਾਂਦਾ ਹੈ ਕੁਝ ਮੀਨ ਦਾ ਦੋਸ ਨਹੀਂ॥

॥ ਦੋਹਰਾ ॥

ਕ੍ਰਿਤਾਂਤ ਪਾਸਕਰ ਬੱਧ ਜੋ ਦੈਵ ਹਨਤਿ ਜਬ ਬੁਧਿ।
ਤਬ ਉੱਤਮ ਪੁਰਖਨ ਕੀ ਹੋਤ ਨਾਲ ਸਬ ਸੁਧਿ॥

ਫੰਧਕ ਉਨ੍ਹਾਂ ਨੂੰ ਬੱਧਾ ਹੋਯਾ ਦੇਖ ਬੜਾ ਪ੍ਰਸਨ ਹੋ ਮਾਰਨ ਲਈ ਸੋਟਾ ਲੈ ਕੇ ਤੁਰ ਪਿਆ। ਤਦ ਚਿਤ੍ਰ ਗ੍ਰੀਵ ਆਪਨੇ ਆਪ ਨੂੰ ਪਰਵਾਰ ਸਮੇਤ ਬੱਧਾ ਹੋਯਾ ਦੇਖ ਅਰ ਫੰਧਕ ਨੂੰ ਆਉਂਦਾ ਪਛਾਨ,ਕਬੂਤਰਾਂ ਨੂੰ ਬੋਲਿਆ,