ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੮੪ )
ਹੇ ਭਾਈਓ ਡਰਨਾ ਯੋਗ ਨਹੀਂ। ਮਹਾਤਮਾਂ ਨੇ ਐਉਂ ਕਿਹਾ ਹੈ:-
॥ ਦੋਹਰਾ ॥
ਅਨਿਕ ਭਾਂਤ ਸੰਕਟ ਪੜੇ ਜਾਂਕੀ ਮਤਿ ਨ ਨਸਾਤ।
ਧੀਰਜ ਕੇ ਪ੍ਰਤਾਪ ਸੇਂ ਤਿਨ ਕਾ ਪਾਰ ਸੁ ਪਾਤ॥
ਬਡੇ ਪੁਰਖ ਸੁਖ ਦੁਖ ਬਿਖੇ ਰਹੇਂ ਏਕ ਸੇ ਮੀਤ।
ਉਦੇ ਅਸਤ ਮੇਂ ਲਾਲ ਰੰਗ ਸਵਿਤਾ ਹੋਤ ਪੁਨੀਤ॥
ਇਸ ਲਈ ਹੇ ਭਾਈਓ ਜੇਕਰ ਅਸੀਂ ਸਾਰੇ ਇਕ ਚਿਤ ਹੋਕੇ ਜਾਲ ਸਮੇਤ ਉੱਡਕੇ ਇਸਦੀ ਨਿਗਾਹ ਤੋਂ ਦੂਰ ਹੋ ਜਾਈਏ ਤਾਂ ਸਾਡਾ ਛੁਟਕਾਰਾ ਹੋ ਜਾਏਗਾ, ਅਰ ਜੇਕਰ ਡਰਦੇ ਮਾਰੇ ਹੌਸਲਾ ਛੱਡਕੇ ਨਾ ਉੱਡੇ ਤਾਂ ਮਰ ਜਾਵਾਂਗੇ॥ ਇਸ ਪਰ ਕਿਹਾ ਹੈ:--
॥ ਦੋਹਰਾ ॥
ਵਿਸਤ੍ਰਿਤ ਤੰਤੂ ਬਹੁਤ ਮਿਲਤ ਸਹਿਤ ਬਡੇ ਆਯਾਸ਼।
ਤਿਮਿ ਹੀ ਬਹੁ ਜਨ ਸਿਮਿਟਕਰ ਕਾਰਜ ਕਰਤ ਪ੍ਰਕਾਸ਼॥
ਯਥਾ ਬਹੁਤ ਤੰਤੂ ਮਿਲੇ ਗਜ ਕੋ ਲੇਵਤ ਬਾਂਧ।
ਤਥਾ ਸਿਮਿਟਕਰ ਪੁਰਖੁ ਬਹੁ ਨਿਜ ਕਾਰਜ ਲੇ ਸਾਧ॥