ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੬ )
ਪਰ ਕੋਈ ਨ ਦਿੱਸੇ। ਕਈ ਥੱਕੇ ਹਾਰੇ ਮਲਾਹ ਬੋਲ ਉੱਠੇ ਜੇ ਸਹਾਇਤਾ ਮਿਲਣੀ ਹੈ ਤਾਂ ਰੱਬਾ ਛੇਤੀ ਆ ਮਿਲੇ॥
ਅਚਾਨਚੱਕ ਸਰਦਾਰ ਦਾ ਸਹਮਿਆਂ ਹੋਇਆ ਚਿਹਰਾ ਚਮਕ ਉਠਿਆ, ਅਜੇਹੀ ਲਾਲੀ ਉਸ ਪਰ ਆਈ ਕਿ ਅੱਗੇ ਕਦੇ ਨ ਆਈ ਸੀ ਅਤੇ ਉਸਨੈ ਇੱਕ ਲੰਮਾਂ ਹਾਹੁਕਾ ਭਰਿਆ ਜਿੱਕੁਰ ਕੋਈ ਵੱਡਾ ਭਾਰ ਆਪਣੇ ਓਪਰੋਂ ਲਾਹ ਸੁੱਟਦਾ ਹੈ। ਓਸੇ ਵੇਲੇ ਸੱਜੇ ਪਾਸਿਓਂ ਤੋਪਾਂ ਚੱਲਣ ਦੀ ਅਵਾਜ ਨਵੇਂ ਸਿਰਿਓਂ ਆਈ ਅਤੇ ਧੂੰਏਂ ਵਿੱਚੋਂ ਅੰਗ੍ਰੇਜਾਂ ਦਾ ਝੰਡਾ ਆ ਪਰਗਟ ਹੋਇਆ। ਅਤੇ ਜਿੱਕੁਰ ਸੂਰਜ ਚੜ੍ਹਨ ਨਾਲ ਧੁੰਦ ਮਿਟ ਜਾਂਦੀ ਹੈ ਸਾਰੇ ਵੈਰੀ ਓਸਦੇ ਸਾਹਮਨੇ ਅਲੋਪ ਹੋ ਗਏ॥
ਲੜਾਈ ਜਿੱਤ ਲਈ ਅਤੇ ਡੱਚ ਲੋਕਾਂ ਦੇ ਥੋੜੇ ਜੇਹੇ ਜਹਾਜ ਜੇਹੜੇ ਬਚ ਰਹੇ ਸਨ ਰਾਤ ਦੇ ਹਨੇਰੇ ਵਿੱਚ ਪਏ ਛੁਪਦੇ ਸਨ। ਤਦ ਸਰਦਾਰ ਅਤੇ ਉਸਦੇ ਬਾਕੀ ਅਫਸਰ ਉਸ ਨਿੱਕੇ ਜੇਹੇ ਸੂਰਮੇ ਦਾ ਮਾਨ ਕਰਣ ਲਈ ਅਫ਼ਸਰਾਂ ਵਾਲੀ ਥਾਂ ਉੱਤੇ ਇਕੱਠੇ ਹੋਏ, ਓਹ ਉਨਾਂ ਦੇ ਸਾਹਮਣੇ ਖਲੋਤਾ, ਓਸਦਾ ਚੇਹਰਾ ਬਾਲਾਂ ਵਾਕਰ ਮੁਸਕੜਾਓਂਦਾ ਸਾ। ਪਰ ਜਦ ਸਰਜਾਨ ਨੇ ਨਕੋ ਨਕ