ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/191

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੮੮ )

ਮੈਂ ਇਹ ਬੰਧਨ ਆਪਨੀ ਜੀਭ ਦੇ ਸੁਆਦ ਕਰਕੇ ਪਾਯਾ ਹੈ ਸੋ ਤੂੰ ਹੁਣ ਇਸ ਫਾਹੀ ਨੂੰ ਜਲਦੀ ਕੱਟ ਦੇ। ਇਸ ਬਾਤ ਨੂੰ ਨਕੇ ਹਿਰਨ੍ਯਕ ਬੋਲਿਆ:--

॥ ਦੋਹਰਾ॥

ਕਈ ਕੋਸ ਤੇ ਜਾਨਵਰ ਨਿਰਖ ਲੇਤ ਹੈ ਮਾਸ।
ਹੋਨਹਾਰ ਵਸ ਹੋਇਕਰ ਬੰਧਨਲਖੇਂ ਨਾ ਪਾਸ॥

॥ ਭੁਜੰਗ ਪ੍ਰਯਾਤ ॥

ਗੁਸੇ ਚੰਦ ਸੂਰੰ ਸਦਾ ਰਾਹੁ ਪੇਖੋ॥ਭੁਜੰਗਾ ਵਿਹੁੰਗਾ ਗਜਾ ਬੰਧ ਦੇਖੋ। ਦਰਿਦ੍ਰੀ ਲਖੋ ਪੰਡਿਤੋਂ ਕੋ ਹਮੇਸਾ। ਬਿਧਾਤਾ ਬਲੀ ਜਾਨ ਛਾਡੋ ਕਲੇਸਾ॥

॥ ਤ੍ਰਿਭੰਗੀ ਛੰਦ ॥

ਏਕਾਂਤ ਬਿਹਾਰੀ ਗਗਨ ਮਝਾਰੀ ਵਿਹਗਨ ਝਾਰੀ ਦੁਖ ਸਹੇ। ਜਲ ਨਿਧਿ ਮੇਂ ਮੀਨਾ ਰਹ ਲਿਵਲੀਨਾ ਤਿਨੇ ਪ੍ਰਬੀਨਾ ਜਾਇ ਗਹੇ। ਕਿਆ ਕੀਆ ਕੁਕਰਮਾਂ ਵਾ ਸੁਭ ਕਰਮਾਂ ਲਹੇ ਨ ਸਰਮਾਂ ਥਾਨ ਮਿਲੇ। ਯਹ ਕਾਲ ਕਸਾਈ ਭੁਜਾ ਫਲਾਈ ਜਨ ਸਮੁਦਾਈ ਖੈਂਚ ਗਿਲੇ॥

ਹਿਰਨ੍ਯਕ ਇਸ ਪ੍ਰਕਾਰ ਕਹਿਕੇ ਚਿਤ੍ਰ ਗ੍ਰੀਵ ਦੀ ਫਾਹੀ ਨੂੰ ਕੱਟਨ ਲੱਗਾ ਤਦ ਚਿਤ੍ਰਗ੍ਰੀਵ ਬੋਲਿਆ, ਹੇ ਮਿੱਤ੍ਰ! ਇਹ ਬਾਤ ਨਾ ਕਰ, ਪਹਿਲੇ ਮੇਰੇ ਸੇਵਕਾਂ ਦੀ