ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੯ ੦ )

॥ ਦੋਹਰਾ ॥


ਦਾਸਨ ਕੋ ਦੁਖ ਦੇਖਕੇ ਜੋ ਪ੍ਰਸੰਨ ਮਹਿ ਪਾਲ।
ਲੋਕ ਬਿਖ ਦੁਖ ਮਿਲੇ ਤਿਸ ਮਰ ਕਰ ਨਰਕ ਸੰਭਾਲ॥

ਇਸ ਬਾਤ ਨੂੰ ਸੁਨ ਹਿਰਨ੍ਯਕ ਪ੍ਰਸੰਨਤਾ ਨਾਲ ਬੋਲਿਆ, ਹੇ ਮਿੱਤ੍ਰ! ਮੈਂ ਰਾਜਾ ਦੇ ਧਰਮ ਨੂੰ ਜਾਨਦਾ ਹਾਂ ਪਰ ਇਹ ਤੇਰੀ ਪਰੀਛਿਆ ਕੀਤੀ ਹੈ, ਸੋ ਮੈਂ ਪਹਿਲੇ ਸਬਨਾਂ ਦੇ ਬੰਧਨ ਕੱਟਾਂਗਾ ਅਰ ਪਿੱਛੋਂ ਤੇਰੇ। ਆਪ ਭੀ ਇਸ ਕਰਮ ਕਰਨੇ ਕਰਕੇ ਬਹੁਤ ਕਬੂਤਰਾਂ ਦੇ ਨਾਲ ਘੇਰੇ ਹੋਏ ਰਾਜਾ ਬਨੋਗੇ॥

ਇਸ ਪ੍ਰਕਾਰ ਕਹਿ ਕੇ ਹਿਰਨ੍ਯਕ ਨੇ ਸਬਨਾਂ ਦੀ ਫਾਹੀ ਨੂੰ ਕੱਟਕੇ ਇਹ ਆਖਿਆ, ਹੁਨ ਤੁਸੀਂ ਆਪੋ ਆਪਨੇ ਘੌਂਸਲੇ ਨੂੰ ਜਾਓ, ਫੇਰ ਜਦ ਕਦੇ ਸੰਕਟ ਬਨੇ ਤਦ ਮੇਰੇ ਕੋਲ ਆਓ। ਇਹ ਬਾਤ ਕਹਿ ਕੇ ਆਪਨੇ ਬਿਲ ਰੂਪੀ ਕਿਲੇ ਦੇ ਅੰਦਰ ਚਲਿਆ ਗਿਆ। ਇਹ ਬਾਤ ਠੀਕ ਕਹੀ ਹੈ:--

॥ ਦੋਹਰਾ ॥

ਮਿਤ੍ਰਵਾਂਨ ਦੁਹਸਾਦ੍ਯ ਭੀ ਸਾਧ ਲੇਤ ਸਭ ਅਰਥ
ਯਾਤੇ ਅਪਨੇ ਤੁੱਲ ਹੀ ਮਿਤ੍ਰ ਕਰੋ ਸਮਰਥ॥