ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੭ )
ਭਰੀ ਹੋਈ ਥੈਲੀ ਓਹਦੇ ਅੱਗੇ ਕੀਤੀ ਤਾਂ ਉਸ ਨੇ ਅਭਿਮਾਨ ਨਾਲ ਮੂੰਹ ਫੇਰ ਲਿਆ॥
ਓਹ ਤਕੜਾ ਹੋ ਕੇ ਬੋਲਿਆ-ਮਹਾਰਾਜ ਮੈਂ ਇਹ ਕੰਮ ਰੁਪਯੇ ਦੀ ਖ਼ਾਤਰ ਨਹੀਂ ਕੀਤਾ, ਮੈਂ ਇਹ ਝੰਡੇ ਦੀ ਖਾਤਰ ਕੀਤਾ ਹੈ ਅਤੇ ਇਸ ਕਰਕੇ ਜੇ ਤੁਸੀਂ ਮੇਰੇ ਉੱਤੇ ਦਯਾਲ ਹੋ, ਜੇ ਤੁਸੀਂ ਇਹ ਕਹੋ ਕਿ ਅਸੀਂ ਪਰਸਿੰਨ ਹਾਂ ਤਾਂ ਮੇਰੀ ਮੁਰਾਦ ਪੂਰੀ ਹੋ ਜਾਏਗੀ॥
ਜਹਾਜ ਦੀ ਮੰਡਲੀ ਚੁਪ ਚੁਪਾਤੀ ਸਭ ਗੱਲਾਂ ਪਈ ਸੁਣਦੀ ਸੀ, ਉਨ੍ਹਾਂ ਨੇ ਅਫ਼ਸਰਾਂ ਦਾ ਲਿਹਾਜ਼ ਵਿਸਾਰ ਬੜੀ ਉੱਚੀ ਜੈਕਾਰਾ ਬੁਲਾਇਆ ਅਤੇ ਸਰਦਾਰ ਨੈ ਜਦ ਆਪਣਾ ਕਾਲਾ ਹੱਥ ਉਸਦੇ ਨੰਗੇ ਚਿੱਟੇ ਮੋਢੇ ਉੱਪਰ ਰੱਖਿਆ ਤਾਂ ਸਰਦਾਰ ਦੇ ਕਰੜੇ ਚੇਹਰੇ ਉੱਤੇ ਅਨੋਖੀ ਨਰਮਾਈ ਵਰਤ ਗਈ। ਓਸ ਨੈ ਆਖਿਆ ਮੇਰੇ ਗਭਰੂ ਜੁਆਨ ਪਰਮੇਸ਼੍ਵਰ ਤੇਰਾ ਭਲਾ ਕਰੇ, ਅਜੇ ਮੈਂ ਜੀਉਂਦਾ ਰਹਾਂਗਾ ਕਿ ਤੈਨੂੰ ਕਿਸੇ ਦਿਨ ਤੇ ਆਪਣੇ ਜਹਾਜ ਪੁਰ ਅਫਸਰਾਂ ਦੀ ਥਾਂ ਵਿੱਚ ਵੇਖਾਂ॥
ਇਸ ਥੋਂ ਤੀਹ ਸਾਲ ਮਗਰੋਂ ਜਦ ਮਹਾਰਾਨੀ ਐਨ ਦਾ ਸਭ ਥੋਂ ਵੱਡਾ ਸਰਦਾਰ ਸਰ ਕਲੌਡਸਲੇ ਸ਼ਾਵਲ ਜਿੱਤ ਕੇ ਟੈਮਸ ਨਦੀ ਵਿੱਚ ਉਤਾਂਹ ਵੱਲ