ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੯੮ )

ਹਿਰਨ੍ਯਕ ਨੂੰ ਦੇਂਦਾ ਸਾ ਅਤੇ ਚੂਹਾ ਬੀ ਕਈ ਪ੍ਰਕਾਰ ਦੇ ਚਾਉਲ ਅਤੇ ਹੋਰ ਅਨੇਕ ਪ੍ਰਕਾਰ ਦੇ ਭੋਜਨ ਰਾਤ ਨੂੰ ਲਿਆ ਕੇ ਆਏ ਹੋਏ ਕਊਏ ਨੂੰ ਦੇਂਦਾ ਸਾ ਅਥਵਾ ਇਹ ਬਾਤ ਦੋਹਾਂ ਨੂੰ ਯੋਗ ਸੀ। ਮਹਾਤਮਾਂ ਨੇ ਕਿਹਾ ਹੈ—

॥ਦੋਹਰਾ॥

ਗੁਪਤ ਬਾਤ ਭਾਖੇ ਸੁਨੇ ਲੇਤ ਦੇਤ ਬਿਨ ਸੰਕ। ਖਾਇ ਖੁਲਾਵੇ ਪ੍ਰੇਮ ਕਰ ਖਟ ਬਿਧ ਮਿਤ੍ਰਨ ਅੰਕ॥ ਬਿਨ ਉਪਕਾਰ ਨ ਪਰਸਪਰ ਪ੍ਰੀਤ ਕਿਸੀ ਕੀ ਹੋਇ। ਭੇਟ ਚਢਾਏ ਦੇਵਤਾ ਮਨ ਬਾਂਛਿਤ ਫਲ ਜੋਇ॥ ਜਬ ਲਗ ਦੀਜੇ ਦਾਨ ਕੋ ਤਬ ਲਗ ਪ੍ਰੀਤੀ ਜਾਨ। ਦੁਗਧ ਰਹਿਤ ਨਿਜ ਮਾਤ ਕੋ ਬਛੜਾ ਤਜਤ ਨਿਦਾਨ॥ ਦੇਖ ਦਾਨ ਪ੍ਰਤਾਪ ਤੂੰ ਤੁਰਤ ਭਰੋਸਾ ਦੇਤ। ਦੀਏ ਦਾਨ ਤੇ ਸਤ੍ਰ ਭੀ ਤੁਮ ਸੇ ਕਰ ਹੈ ਹੇਤ॥

॥ਸਵੈਯਾ॥

ਦਾਨ ਅਤੇ ਸੁਤ ਤੇ ਪ੍ਰਿਯਾ ਭ੍ਰਾਤ ਸੁ ਦੇਖ ਲਿਆ ਹਮਨੇ ਅਜਮਾਈ। ਗ੍ਯਾਨ ਬਿਨਾ ਪਸੁ ਜੋ ਸਗਰੇ ਵਸ ਦਾਨ ਦੀਏ ਬਨ ਹੈ ਅਪਨਾਈ। ਭੈਸ ਕੋ ਨਿਆਰ ਜੋ ਡਾਰਤ ਹੈਂ ਤਿਸ ਦੇਤ ਹੈ ਦੂਧ ਸੁਪੂਤ ਬਿਹਾਈ। ਨਾਥ ਸਦਾ ਤੁਮ ਦਾਂਨ ਕਰੋ ਜਬ ਚਾਹਤ ਹੋ ਜਗ ਮੇਂ ਮਿਤ੍ਰਾਈ॥ ਬਹੁਤ ਕੀ ਕਹਿਨਾ ਹੈ,