ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/203

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੦੦ )

ਦੇਸ ਵਿਖੇ ਬੜੇ ਭਾਰੀ ਸੰਘਨੇ ਬਨ ਦੇ ਅੰਦਰ ਇੱਕ ਬੜਾ ਭਾਰੀ ਸਰੋਵਰ ਹੈ ਉੱਥੇ ਤੇਰੇ ਤੋਂ ਵਧੀਕ ਮੇਰਾ ਮਿੱਤ੍ਰ ਮੰਥਰਕ ਨਾਮੀ ਕੱਛੂ ਰਹਿੰਦਾ ਹੈ, ਓਹ ਮੈਨੂੰ ਮੱਛੀਆਂ ਦੇ ਮਾਸ ਦੇ ਟੁਕੜੇ ਦੇਵੇਗਾ, ਉਨ੍ਹਾਂ ਨੂੰ ਖਾਕੇ ਉਸਦੇ ਨਾਲ ਅਨੇਕ ਪ੍ਰਸੰਗਾਂ ਨੂੰ ਸੁਨ ਸੁਨਾ ਕੇ ਸਮ੍ਯ ਨੂੰ ਬਿਤਾਵਾਂਗਾ, ਅਤੇ ਇਸ ਜਗਾਂ ਉੱਪਰ ਫਾਹੀ ਨਾਲ ਪੰਛੀਆਂ ਦਾ ਨਾਸ ਨਹੀਂ ਦੇਖ ਸਕਦਾ। ਸਿਆਨਿਆਂ ਨੇ ਕਿਹਾ ਹੈ:—

॥ਦੋਹਰਾ॥

ਵਰਖਾ ਬਿਨ ਜਿਸ ਦੇਸ ਮੇਂ ਹੋਤ ਨਾਸ ਹੈ ਅੰਨ। ਤਾਕਰ ਕੁਲਖੈ ਦੇਸ ਹਤ ਜੋ ਨ ਲਖੇ ਸੋ ਧੰਨ॥ ਪੁਨਾ-ਨਹਿ ਪਰਦੇਸ ਸਵਿੱਦ੍ਯ ਕੋ ਪ੍ਰਿਯਵਾਦਿ ਰਿਪੁਨਾਹਿ। ਉਦਯੋਗੀ ਕੋ ਦੂਰ ਨਹਿ ਸਮਰਥ ਬਡ ਕ੍ਰਿਤ ਕਾਹਿ॥ ਰਾਜ ਔਰ ਵਿੱਦ੍ਯਾ ਦੋਊ ਨਹੀਂ ਏਕ ਸੇ ਮਾਨ। ਨ੍ਰਿਪਤਿ ਪੂਜਯ ਨਿਜ ਦੇਸ ਮੇਂ ਗੁਨੀ ਸਰਬ ਅਸਥਾਨ॥

ਹਿਰਨ੍ਯਕ ਬੋਲਿਆ ਜੇਕਰ ਤੇਰੀ ਇਹ ਇੱਛਿਆ ਹੈ ਤਾਂ ਮੈਂ ਭੀ ਤੇਰੇ ਨਾਲ ਹੀ ਚਲਦਾ ਹਾਂ, ਕਿਉਂ ਜੋ ਮੈਨੂੰ ਭੀ ਇੱਥੇ ਬੜਾ ਦੁੱਖ ਹੈ? ਕਊਆ ਬੋਲਿਆ ਤੈਨੂੰ ਇੱਥੇ ਕਿਆ ਦੁੱਖ ਹੈ ਓਹ ਬੋਲਿਆਂ ਏਹ ਬਾਤ ਬੜੀ ਲੰਬੀ ਚੌੜੀ ਹੈ ਇਸ ਲਈ ਉੱਥੇ ਹੀ ਚੱਲਕੇ