ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੦੩)
॥ਦੋਹਰਾ॥
ਕਾਯ ਪਖਾਰਨ ਹੇਤ ਜੋ ਸੁਧਾ ਸੋਤ ਕਿਹ ਕਾਮ।
ਚਿਰ ਕਰ ਮਿੱਤ੍ਰ ਮਿਲਾਪ ਜੋ ਮੋਲ ਰਹਿਤ ਸੁਖ ਧਾਮ॥
ਇਸ ਪ੍ਰਕਾਰ ਓਹ ਦੋਵੇਂ ਆਪਸ ਵਿਖੇ ਇਕ ਦੂਜੇ ਨੂੰ ਮਿਲ ਕੇ, ਪ੍ਰਸੰਨਤਾ ਯੁਕਤ ਹੋਕੇ, ਬ੍ਰਿਛ ਦੇ ਹੇਠ ਬੈਠਕੇ ਆਪੋ ਆਪਨੇ ਬ੍ਰਿਤਾਂਤ ਨੂੰ ਕਹਿਨ ਲੱਗੇ। ਇਤਨੇ ਚਿਰ ਵਿਖੇ ਹਿਰਨ੍ਯਕ ਬੀ ਮੰਥਰਕ ਨੂੰ ਪ੍ਰਣਾਮ ਕਰਕੇ ਲਘੁਪਤਨਕ ਦੇ ਪਾਸ ਜਾ ਬੈਠਾ, ਉਸਨੂੰ ਦੇਖ ਮੰਥਰਕ ਨੇ ਕਊਏ ਨੂੰ ਪੁੱਛਿਆ ਇਹ ਚੂਹਾ ਕੌਨ ਹੈ ਅਰ ਕਿਸ ਲਈ ਇਸ ਭੋਜਨ ਰੂਪ ਨੂੰ ਆਪਨੀ ਪਿੱਠ ਤੇ ਚੜ੍ਹਾਕੇ ਲੈ ਆਯਾ ਹੈਂ? ਇਸ ਵਿਖੇ ਕੋਈ ਥੋੜਾ ਜੇਹਾ ਕਾਰਨ ਨਹੀਂ ਪ੍ਰਤੀਤ ਹੁੰਦਾ ਇਸ ਬਾਤ ਨੂੰ ਸੁਨਕੇ ਲਘੁਪਤਨਕ ਬੋਲਿਆ, ਇਹ ਹਿਰਨ੍ਯਕ ਨਾਮੀ ਚੂਹਾ ਮੇਰਾ ਪਰਮਮਿਤ੍ਰ ਮਾਨੋ ਮੇਰਾ ਦੂਸਰਾ ਪ੍ਰਾਨ ਹੈ, ਇਸ ਲਈ ਬਹੁਤ ਕੀ ਕਹਿਨਾ ਹੈ:-
॥ਦੋਹਰਾ॥
ਉਡਗਨ ਯਥਾ ਅਕਾਸ ਮੇਂ ਅਰ ਮੇਘਨ ਕੀ ਧਾਰ।
ਬਾਲੂ ਕੇ ਕਿਨਕੇ ਯਥਾ ਗਿਨਤੀ ਮਾਹਿ ਅਪਾਰ॥
ਤੈਸੇ ਹੀ ਇਸ ਮੂਸ ਗੁਨ ਨਾਹਿ ਨਾ ਵਰਨੇ ਜਾਤ।
ਧਾਰ ਹੀਏ ਨਿਰਵੇਦ ਕੋ ਤਵ ਢਿਗ ਆਯੋ ਤਾਤ॥