ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/217

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧੬)

ਮੈਂ ਨਹਿ ਗੋਇ। ਯਥਾ ਮੋਰ ਸਿਸੁ ਬਿਨਾਂ ਕਲਾਪੇ ਨ੍ਰਿੱਤ ਕਰਤ ਹੀ ਜਾਨਯੋ ਜਾਤ। ਜਬ ਵਹ ਗਮਨ ਕਰਤ ਸਰਵਰ ਕੋ ਚਾਲ ਮਯੂਰਨ ਧਰ ਬਿਖ੍ਯਾਤ॥

ਹੇ ਮੰਥਰਕ! ਤਦ ਮੈਂ ਡਰਦਾ ਮਾਰਿਆ ਪ੍ਰਵਾਰ ਸਮੇਤ ਆਪਨੇ ਕਿਲੇ ਦੇ ਰਸਤੇ ਨੂੰ ਛੱਡਕੇ ਦੂਸਰੇ ਮਾਰਗ ਤੁਰ ਪਿਆ। ਜਦ ਮੈਂ ਥੋੜੀ ਜਿਹੀ ਦੂਰ ਗਿਆ ਤਾਂ ਅੱਗੋਂ ਬੜੇ ਸਰੀਰ ਵਾਲਾ ਜੰਗਲੀ ਬਿੱਲਾ ਮਿਲ ਪਿਆ। ਓਹ ਚੂਹਿਆਂ ਦੇ ਝੁੰਡ ਨੂੰ ਦੇਖਕੇ ਕੁੱਦ ਪਿਆ,ਕਈ ਚੂਹੇ ਤਾਂ ਮਰ ਗਏ ਬਾਕੀ ਬਚੇ ਹੋਏ ਚੂਹੇ ਮੈਨੂੰ ਕੁਮਾਰਗ ਗਾਮੀ ਜਾਨਕੇ ਮੇਰੀ ਨਿੰਦ੍ਯਾ ਕਰਦੇ ਹੋਏ ਲਹੂ ਨਾਲ ਭਰੇ ਹੋਏ ਉਸੇ ਕਿਲੇ ਅੰਦਰ ਜਾ ਵੜੇ। ਇਸ ਉੱਤੇ ਇਹ ਦ੍ਰਿਸ਼ਟਾਂਤ ਠੀਕ ਘਟਦਾ ਹੈ:-

॥ਕਬਿੱਤ॥

ਫਾਹੀ ਕੋ ਤੋੜ ਔ ਮਰੋੜ ਕਪਟ ਰਚਨਾ ਕੋ ਬਾਗੁਰ ਕੋ ਫੋਰ ਜੋਰ ਕੀਨੋ ਬਹੁਧਾਇਕੇ। ਅਗਨਿ ਕੌ ਫਾਂਧ ਔ ਬਨ ਹੂੰ ਕੋ ਲਾਂਘ ਧਾਯੋ ਫੰਧਕ ਕੇ ਤੀਰ ਹੂੰ ਤੇ ਆਪ ਕੋ ਬਚਾਇਕੇ। ਕੂਦ ਗਯੋ ਹਰਨਾ ਐਸੀ ਵਿਪਦ ਹੂੰ ਕੋ ਨਾਥ ਸ਼ਿਵ ਆਂਗੇ ਪੁਨ ਕੂਪ ਮਾਂਝ ਗਿਰਿਓ ਹੈ ਜਾਇਕੇ॥