ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/218

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧੭)

ਦੇਵ ਪ੍ਰਤਿਕੂਲ ਤੇ ਨ ਬੁੱਧਿ ਰਹੇ ਪੁਰਖਨ ਕੀ ਉੱਦਮ ਭੀ ਬਿਅਰਥ ਹੋਤ ਭਾਖੋ ਸਮਝਾਇ ਕੇ॥

ਸੋ ਮੈਂ ਤਾਂ ਅਕੱਲਾ ਹੋਰ ਪਾਸੇ ਚਲਿਆ ਗਿਆ। ਅਰ ਬਾਕੀ ਮੂਰਖਤਾ ਕਰਕੇ ਉਸੇ ਕਿਲੇ ਦੇ ਅੰਦਰ ਜਾ ਪਹੁੰਚੇ। ਇਤਨੇ ਚਿਰ ਬਿਖੇ ਓਹ ਦੁਸ਼ਟ ਸਾਧੂ ਲਹੂ ਦੀਆਂ ਬੂੰਦਾਂ ਨਾਲ ਛਿੜਕੀ ਹੋਈ ਭੂਮਿ ਨੂੰ ਦੇਖ ਉਸੇ ਮਾਰਗ ਉਸ ਖੁੱਡ ਕੋਲ ਜਾ ਪਹੁੰਚਿਆ, ਅਰ ਉਸ ਨੂੰ ਕਈ ਨਾਲ ਪੁੱਟਨ ਲੱਗਾ ਅਰ ਪੁੱਟਦੇ ਹੋਏ ਨੂੰ ਓਹ ਧਨ ਮਿਲ ਗਿਆ ਜਿਸ ਧਨ ਦੇ ਉੱਪਰ ਮੈਂ ਨਿਵਾਸ ਕਰਦੀ ਸਾਂ,ਅਰ ਜਿਸਦੇ ਬਲ ਕਰਕੇ ਮੈਂ ਬੜੀਆਂ ਔਖੀਆਂ ਜਗਾਂ ਉੱਪਰ ਜਾ ਪਹੁੰਚਦਾ ਸਾ। ਤਦ ਅਭ੍ਯਾਗਤ ਨੇ ਤਾਮ੍ਰਚੂੜ ਨੂੰ ਕਿਹਾ ਹੈ ਮਿਤ੍ਰ! ਹੁਨ ਨਿਹਸੰਕ ਹੋਕੇ ਸਯਨ ਕਰ,ਇਸ ਦੀ ਗਰਮਾਈ ਤੈਨੂੰ ਜਗਾਉਂਦੀ ਸੀ। ਇਹ ਕਹਿਕੇ ਉਸ ਧਨ ਨੂੰ ਲੈਕੇ ਉਹ ਦੋਵੇਂ ਆਪਣੇ ਘਰ ਨੂੰ ਆ ਗਏ, ਉਸ ਤੋਂ ਪਿੱਛੋਂ ਜਦ ਮੈਂ ਆਪਣੇ ਮਕਾਨ ਤੇ ਆਯਾ ਅਰ ਉੱਥੇ ਧਨ ਨਾ ਦੇਖਿਆ ਤਦ ਉਹ ਮਕਾਨ ਮੈਨੂੰ ਡਰੌਨਾ ਦਿੱਸਨ ਲੱਗਾ। ਤਦ ਮੈਂ ਸੋਚਨ ਲੱਗਾ ਹੁਣ ਮੈਂ ਕੀ ਕਰਾਂ,ਕਿੱਥੇ ਜਾਵਾਂ, ਅਰ ਮੇਰੇ ਮਨ ਨੂੰ ਸ਼ਾਂਤ ਕਿਸ ਪ੍ਰਕਾਰ ਆਵੇ। ਇਸ ਪ੍ਰਕਾਰ ਸੋਚਦਿਆਂ ਓਹ ਦਿਨ ਤਾਂ ਮੇਰਾ ਬੜੇ ਕਸ਼ਟ